ਫਗਵਾੜਾ (ਜਲੋਟਾ, ਮੁਨੀਸ਼)— ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਮੰਗਲਵਾਰ ਦੀ ਸ਼ਾਮ ਇਕ ਵਿਦਿਆਰਥੀ ਵੱਲੋਂ ਹੋਸਟਲ ਦੇ ਕਮਰੇ ’ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਇਹ ਮਾਮਲਾ ਰਾਤੋ-ਰਾਤ ਗਰਮਾ ਗਿਆ ਹੈ। ਵਿਦਿਆਰਥੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ’ਚ ਇਕ ਸੁਸਾਈਡ ਨੋਟ ਸਾਹਮਣੇ ਆਇਆ ਹੈ। ਇਸੇ ਸੁਸਾਈਡ ਨੋਟ ਦੀ ਵਿਦਿਆਰਥੀਆਂ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਬਰਾਮਦ ਕੀਤੇ ਗਏ ਸੁਸਾਈਡ ਨੋਟ ਨੂੰ ਜਨਤਕ ਕੀਤਾ ਜਾਵੇ। ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਕੇਰਲ ਦੇ ਰਹਿਣ ਵਾਲੇ ਅਗਿਨ ਐੱਸ. ਦਿਲੀਪ ਕੁਮਾਰ ਪੁੱਤਰ ਦਿਲੀਪ ਕੁਮਾਰ ਵਜੋਂ ਹੋਈ ਸੀ। ਦਿਲੀਪ ਕੁਮਾਰ ਬੈਚੂਲਰ ਆਫ਼ ਡਿਜ਼ਾਈਨਿੰਗ ਫਰਸਟ ਈਅਰ ’ਚ ਦਾ ਵਿਦਿਆਰਥੀ ਸੀ।

ਸੁਸਾਈਡ ਨੋਟ ’ਚ ਵਿਦਿਆਰਥੀ ਨੇ ਇਕ ਪ੍ਰੋਫ਼ੈਸਰ ਦੇ ਨਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵੱਲੋਂ ਵਿਦਿਆਰਥੀ ਉਤੇ ਐੱਨ. ਆਈ. ਟੀ. ਛੁਡਵਾਉਣ ਲਈ ਦਬਾਅ ਪਾਇਆ ਗਿਆ ਹੈ। ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਸੁਸਾਈਡ ਨੋਟ ’ਚ ਲਿਖਿਆ ਕਿ ਮੇਰੀ ਮੌਤ ਲਈ ਸਿੱਧੇ ਤੌਰ ’ਤੇ ਐੱਨ.ਆਈ.ਟੀ. ਕਾਲੀਕਟ ਦੇ ਪ੍ਰੋਫ਼ੈਸਰ ਪ੍ਰਸ਼ਾਦ ਕ੍ਰਿਸ਼ਨਾ ਜ਼ਿੰਮੇਵਾਰ ਹਨ। ਉਨ੍ਹਾਂ ਨੇ ਮੈਨੂੰ ਭਵਨਾਤਮਕ ਰੂਪ ਨਾਲ ਜੋੜ-ਤੋੜ ਕਰਕੇ ਗਲਤ ਠਹਿਰਾਇਆ। ਮੈਨੂੰ ਆਪਣੇ ਫ਼ੈਸਲੇ ਨੂੰ ਲੈ ਕੇ ਬਹੁਤ ਜ਼ਿਆਦਾ ਪਛਤਾਵਾ ਹੈ। ਮੈਨੂੰ ਮੁਆਫ਼ ਕਰਨਾ। ਸ਼ਾਇਦ ਮੈਂ ਸਾਰਿਆਂ ਲਈ ਬੋਝ ਬਣ ਰਿਹਾ ਹਾਂ।
ਪੱਤਾ ਲੱਗਾ ਹੈ ਕਿ ਐੱਨ. ਆਈ. ਟੀ. ਕਾਲੀਕਟ ’ਚ ਅਗਿਨ ਐੱਸ. ਦਿਲੀਪ ਕੁਮਾਰ ਦਾ ਕੋਈ ਵਿਵਾਦ ਹੋ ਗਿਆ ਸੀ, ਉਥੇ ਅਗਿਨ ਦੂਜੇ ਸਾਲ ਦਾ ਵਿਦਿਆਰਥੀ ਸੀ। ਐੱਨ. ਆਈ. ਟੀ. ਕਾਲੀਕਟ ’ਚ ਅਗਿਨ ਦੇ ਪ੍ਰੋਫ਼ੈਸਰ ਨੇ ਉਸ ਨੂੰ ਐੱਨ. ਆਈ. ਟੀ. ਛੱਡਣ ਲਈ ਮਜਬੂਰ ਕਰ ਦਿੱਤਾ ਸੀ। 2 ਸਾਲ ਬਰਬਾਦ ਹੋਣ ਤੋਂ ਬਾਅਦ ਅਗਿਨ ਨੇ ਫਗਾਵਾੜਾ ਦੀ ਯੂਨੀਵਰਸਿਟੀ ’ਚ ਬੈਚੂਲਰ ਆਫ਼ ਡਿਜ਼ਾਈਨਿੰਗ ਫਰਸਟ ਈਅਰ ’ਚ ਦਾਖ਼ਲਾ ਲਿਆ ਸੀ। ਆਪਣੇ ਦੋ ਸਾਲ ਬਰਬਾਦ ਹੋਣ ਅਤੇ ਐੱਨ. ਆਈ. ਟੀ. ਕਾਲੀਕਟ ’ਚ ਕੱਢੇ ਜਾਣ ’ਤੇ ਉਹ ਤਣਾਅ ’ਚ ਸੀ।
ਸੁਸਾਈਡ ਨੋਟ ਸਾਹਮਣੇ ਆਉਂਦੇ ਸਾਰ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਉਥੇ ਹੀ ਇਸ ਮਾਮਲੇ ਨੂੰ ਜਦੋਂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ, ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਨਾਲ ਜਦੋਂ ‘ਜਗ ਬਾਣੀ’ ਦੇ ਪੱਤਰਕਾਰ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੋਈ ਫੋਨ ਨਹੀਂ ਚੁੱਕਿਆ। ਉਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਤੱਕ ਵਿਦਿਆਰਥੀ ਦੇ ਮਾਤਾ-ਪਿਤਾ ਦੇ ਆਉਣ ਮਗਰੋਂ ਹੀ ਸੁਸਾਈਡ ਨੋਟ ਨੂੰ ਲੈ ਕੇ ਵੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਿਹੜੇ ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼ ਹੋਈ, ਉਹ ਵਿਧਾਇਕ ਹਾਊਸ ’ਚ ਕਰਨਗੇ ਖ਼ੁਲਾਸਾ

ਯੂਨੀਵਰਸਿਟੀ ਨੇ ਨਿੱਜੀ ਕਾਰਨਾਂ ਦਾ ਦਿੱਤਾ ਸੀ ਹਵਾਲਾ
ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਵਿਦਿਆਰਥੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਨੂੰ ਲੈ ਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਆਪਣਾ ਬਿਆਨ ਜਾਰੀ ਕੀਤਾ ਸੀ। ਪ੍ਰਬੰਧਕਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ’ਤੇ ਬਿਆਨ ਜਾਰੀ ਕਰਕੇ ਜਿੱਥੇ ਵਿਦਿਆਰਥੀ ’ਤੇ ਦੁੱਖ ਜਤਾਇਆ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਹੋਸਟਲ ਦੇ ਕਮਰੇ ’ਚ ਵਿਦਿਆਰਥੀ ਦਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਸ ਨੇ ਆਪਣੇ ਨਿੱਜੀ ਕਾਰਨਾਂ ਨਾਲ ਖ਼ੁਦਕੁਸ਼ੀ ਕੀਤੀ ਹੈ। ਉਥੇ ਹੀ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਹ ਪੁਲਸ ਅਤੇ ਪ੍ਰਸ਼ਾਸਨ ਨੂੰ ਇਸ ਸਾਰੇ ਮਾਮਲੇ ਦੀ ਜਾਂਚ ’ਚ ਪੂਰਾ ਸਹਿਯੋਗ ਕਰ ਰਹੇ ਹਨ।
ਇਥੇ ਦੱਸ ਦੇਈਏ ਕਿ ਵਿਦਿਆਰਥੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦਾ ਜਦੋਂ ਹੋਸਟਲ ਦੇ ਹੋਰਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਅੱਧੀ ਰਾਤ ਨੂੰ ਯੂਨੀਵਰਸਿਟੀ ਕੰਪਲੈਕਸ ’ਚ ਹੰਗਾਮਾ ਕੀਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਸੀ। ਵਿਦਿਆਰਥੀ ਪ੍ਰਦਰਸ਼ਨ ਲਈ ਯੂਨੀਵਰਸਿਟੀ ’ਚੋਂ ਗੇਟ ਦੇ ਬਾਹਰ ਆਉਣ ਲੱਗੇ ਤਾਂ ਉਥੇ ਤਾਇਨਾਤ ਸਕਿਓਰਿਟੀ ਗਾਰਡ ਅਤੇ ਪੁਲਸ ਨੇ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਡੇਢ ਘੰਟੇ ਤੱਕ ਵਿਦਿਆਰਥੀ ਨਾਅਰੇਬਾਜ਼ੀ ਕਰਦੇ ਰਹੇ ਜੋ ਦੇਰ ਰਾਤ ਤੱਕ ਜਾਰੀ ਰਿਹਾ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ’ਚ ਐਂਬੂਲੈਂਸ ਦੇਰੀ ਨਾਲ ਪਹੁੰਚੀ।
ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਸੂਚਨਾ ਪਾ ਕੇ ਮੌਕੇ ’ਤੇ ਫਗਵਾੜਾ ਦੇ ਏ. ਡੀ. ਸੀ. ਨਯਨ ਜੱਸਲ, ਐੱਸ. ਪੀ. ਫਗਵਾੜਾ ਮੁਖਤਿਆਰ ਰਾਏ, ਡੀ. ਐੱਸ. ਪੀ. ਜਸਪ੍ਰੀਤ ਸਿੰਘ ਅਤੇ ਚਹੇੜੂ ਦੇ ਇੰਚਾਰਜ ਦਰਸ਼ਨ ਸਿੰਘ ਪੁਲਸ ਬਲ ਦੇ ਨਾਲ ਮੌਕੇ ’ਤੇ ਪਹੁੰਚੇ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਖ਼ੁਦਕੁਸ਼ੀ ਦੇ ਕਾਰਨਾਂ ਦਾ ਦੱਸਿਆ ਜਾਵੇ। ਐੱਸ.ਪੀ. ਫਗਵਾੜਾ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਮਰਨ ਵਾਲੇ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦਿਲੀਪ ਕੁਮਾਰ ਬੀ-ਕਾਮ ਦਾ ਵਿਦਿਆਰਥੀ ਸੀ। ਉਸ ਦੇ ਕਮਰੇ ’ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਸੀ, ਜਿਸ ਨੂੰ ਵਿਦਿਆਰਥੀਆਂ ਵੱਲੋਂ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ। ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ ਲਾਠੀਟਾਰਜ ਵੀ ਕੀਤਾ ਗਿਆ। ਵਿਦਿਆਰਥੀ ਵੁਈ ਵਾਂਟ ਜਸਟਿਸ ਦੇ ਨਾਅਰੇ ਲਗਾ ਰਹੇ ਸਨ। ਫਿਲਹਾਲ ਯੂਨੀਵਰਸਿਟੀ ’ਚ ਮਾਹੌਲ ਅਜੇ ਸ਼ਾਂਤ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ’ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਮਿ੍ਰਤਕ ਨੌਜਵਾਨ ਦੀ ਲਾਸ਼ ਨੂੰ ਫਗਵਾੜਾ ਦੇ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਾਪਿਆਂ ਦਿਲ ਦੀ ਜਾਣੇ ਬਿਨਾਂ ਕਰ ਦਿੱਤਾ ਵਿਆਹ, ਹੁਣ ਸਹੁਰੇ ਘਰੋਂ ਤੰਗ ਵਿਆਹੁਤਾ ਬੱਚੀ ਸਣੇ ਖਾ ਰਹੀ ਠੋਕਰਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੋਸ਼ਲ ਮੀਡੀਆ 'ਤੇ ਬਦਨਾਮ ਕਰਨ ਦੀ ਧਮਕੀ ਦੇ ਕੇ ਮੰਗੇ 2 ਕਰੋੜ ਰੁਪਏ, ਇੰਝ ਜਾਲ 'ਚ ਫਸੇ ਦੋਸ਼ੀ
NEXT STORY