ਨੈਸ਼ਨਲ ਡੈਸਕ : ਸੂਰਤ ਸ਼ਹਿਰ ਦੇ ਵੇਸੂ ਖੇਤਰ ਵਿੱਚ ਇੱਕ ਜੋੜੇ ਨੇ ਆਪਣੀ 9 ਸਾਲ ਦੀ ਧੀ ਸਮੇਤ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਜੋੜੇ ਦੀ ਦੂਜੀ ਧੀ ਨੂੰ ਬਚਾ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਵੇਸੂ ਪੁਲਸ ਸਟੇਸ਼ਨ ਦੇ ਇੰਸਪੈਕਟਰ ਜੇ. ਸੀ. ਯਾਦਵ ਨੇ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਬਾਲਮੁਕੁੰਦ, ਉਸਦੀ ਪਤਨੀ ਪ੍ਰਿਯੰਕਾ ਅਤੇ ਉਨ੍ਹਾਂ ਦੀ ਵੱਡੀ ਧੀ ਦੀ ਮੰਗਲਵਾਰ ਨੂੰ ਘਰ ਵਿੱਚ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਖਾਣ ਤੋਂ ਬਾਅਦ ਮੌਤ ਹੋ ਗਈ। ਯਾਦਵ ਨੇ ਕਿਹਾ ਕਿ ਜੋੜੇ ਦੀ 7 ਸਾਲ ਦੀ ਛੋਟੀ ਧੀ ਬਚ ਗਈ ਹੈ। ਬਾਲਮੁਕੁੰਦ ਇੱਕ ਸਟਾਕ ਵਪਾਰੀ ਸੀ ਅਤੇ ਘਰੋਂ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਭਾਰਤ 'ਚ ਪਹਿਲੀ ਵਾਰ ਡਰੋਨ ਤੇ ਰੋਬੋਟ ਨਾਲ ਡਿਲੀਵਰੀ; ਗੁਰੂਗ੍ਰਾਮ 'ਚ ਸ਼ੁਰੂ ਹੋਈ ਹਾਈਟੈੱਕ ਸੇਵਾ
ਪੁਲਸ ਅਨੁਸਾਰ, ਮੌਕੇ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ, ਜਿਸ ਵਿੱਚ ਵੈਭਵ ਰੁੰਗਟਾ ਨਾਮ ਦੇ ਵਿਅਕਤੀ 'ਤੇ ਪਰੇਸ਼ਾਨੀ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਵਿਅਕਤੀ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੁਪਿੰਦਰ ਸਿੰਘ ਹੁੱਡਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਸੁਖਜਿੰਦਰ ਰੰਧਾਵਾ ਨੇ ਦੱਸਿਆ 'ਸੱਚ ਦੀ ਜਿੱਤ'
NEXT STORY