ਮੋਗਾ, (ਸੰਦੀਪ)-ਜ਼ਿਲਾ ਅਤੇ ਵਧੀਨ ਸ਼ੈਸਨ ਜੱਜ ਮੈਡਮ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਦੋ ਸਾਲ ਪਹਿਲਾਂ ਥਾਣਾ ਸਿਟੀ ਮੋਗਾ ਪੁਲਸ ਵੱਲੋਂ ਲਡ਼ਕੀ ਨੂੰ ਵਰਗਲਾ ਤੇ ਧਮਕਾ ਕੇ ਘਰੋਂ ਲਿਜਾਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਦੋ ਭਰਾਵਾਂ ਨੂੰ 20-20 ਸਾਲ ਦੀ ਕੈਦ ਅਤੇ 5-5 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਜ਼ੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ 3-3 ਸਾਲ ਦੀ ਵਾਧੂ ਸਜਾ ਵੀ ਕੱਟਣ ਦਾ ਹੁਕਮ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀਡ਼ਤ ਪੱਖ ਦੇ ਵਕੀਲ ਐਡਵੋਕੇਟ ਅਨੀਸ਼ ਕਾਂਤ ਸ਼ਰਮਾ ਨੇ ਦੱਸਿਆ ਕਿ ਪੀਡ਼ਤ ਲਡ਼ਕੀ ਵੱਲੋਂ ਰਾਣੀਆਂ ਜ਼ਿਲਾ ਸਿਰਸਾ ਨਿਵਾਸੀ ਰਾਹੁਲ ਕੁਮਾਰ ਉਰਫ ਗੋਬਿੰਦ ਅਤੇ ਉਸ ਦੇ ਭਰਾ ਪਰਵਿੰਦਰ ਕੁਮਾਰ ਉਰਫ ਵਿੱਕੀ ’ਤੇ ਉਨ੍ਹਾਂ ਨੂੰ ਵਰਗਲਾ ਕੇ ਘਰੋਂ ਲਿਜਾਣ ਅਤੇ ਇਸ ਤੋਂ ਬਾਅਦ ਧਮਕਾ ਕੇ ਉਸ ਨਾਲ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲਾਏ ਸਨ, ਜਿਸ ’ਤੇ ਥਾਣਾ ਸਿਟੀ ਪੁਲਸ ਵੱਲੋਂ ਪੀਡ਼ਤ ਲਡ਼Îਕੀ ਵੱਲੋਂ ਲਾਏ ਦੋਸ਼ਾ ਦੇ ਅਾਧਾਰ ’ਤੇ 17 ਅਕਤੂਬਰ 2016 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਆਖਰੀ ਸੁਣਵਾਈ ਸਬੰਧਤ ਅਦਾਲਤ ’ਚ ਵੀਰਵਾਰ ਨੂੰ ਕੀਤੀ ਗਈ। ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਸ਼ਾਮਲ ਇਕ ਦੋਸ਼ੀ ਰਾਹੁਲ ਕੁਮਾਰ ਪਹਿਲਾਂ ਹੀ ਫਾਜ਼ਿਲਕਾ ਪੁਲਸ ਥਾਣੇ ਵੱਲੋਂ ਸਾਲ 2014 ’ਚ ਉਸ ਖਿਲਾਫ ਦਰਜ ਕੀਤੇ ਗਏ ਇਕ ਮਾਮਲੇ ’ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਸੁਣਾਈ ਗਈ 3 ਸਾਲ ਦੀ ਸਜਾ ਵੀ ਕੱਟ ਰਿਹਾ ਹੈ।
ਲਡ਼ਕੀਆਂ ਦੇ ਸਮੂਹ ਵਿਆਹ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ
NEXT STORY