Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 09, 2026

    11:07:25 AM

  • bsf s major operation on india pakistan border infiltrator shot dead

    ਭਾਰਤ-ਪਾਕਿ ਬਾਰਡਰ 'ਤੇ BSF ਦੀ ਵੱਡੀ ਕਾਰਵਾਈ!...

  • punjab  speeding car  3 kanwaris

    ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ! ਤੇਜ਼ ਰਫ਼ਤਾਰ...

  • car incident colombia oath taking ceremony

    ਕਾਰ ਬੰਬ ਧਮਾਕੇ ਨਾਲ ਕੰਬਿਆ ਕੋਲੰਬੀਆ! ਨਵੇਂ...

  • helicopter crash fire brazil

    ਜੰਗਲੀ ਇਲਾਕੇ 'ਚ ਕ੍ਰੈਸ਼ ਹੋਇਆ ਜਹਾਜ਼, 4 ਲੋਕਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ...ਤੇ ਹੁਣ ਰੇਲ ਯਾਤਰਾ ਦੌਰਾਨ ਸਰੀਰਕ ਤੇ ਮਾਨਸਿਕ ਤੌਰ 'ਤੇ ਬੀਮਾਰ ਯਾਤਰੀਆਂ ਨੂੰ ਵੀ ਮਿਲੇਗੀ ਇਹ ਸਹੂਲਤ

PUNJAB News Punjabi(ਪੰਜਾਬ)

...ਤੇ ਹੁਣ ਰੇਲ ਯਾਤਰਾ ਦੌਰਾਨ ਸਰੀਰਕ ਤੇ ਮਾਨਸਿਕ ਤੌਰ 'ਤੇ ਬੀਮਾਰ ਯਾਤਰੀਆਂ ਨੂੰ ਵੀ ਮਿਲੇਗੀ ਇਹ ਸਹੂਲਤ

  • Updated: 17 Apr, 2023 03:37 AM
Ludhiana
physically and mentally ill passengers will get lower berth during rail journey
  • Share
    • Facebook
    • Tumblr
    • Linkedin
    • Twitter
  • Comment

ਲੁਧਿਆਣਾ (ਗੌਤਮ) : ਰੇਲਵੇ ਬੋਰਡ ਵੱਲੋਂ ਵੱਖ-ਵੱਖ ਵਰਗਾਂ ਤਹਿਤ ਯਾਤਰੀਆਂ ਲਈ ਟਿਕਟਾਂ ਰਿਜ਼ਰਵ ਕਰਨ ਲਈ ਕੋਟਾ ਰੱਖਿਆ ਗਿਆ ਹੈ ਪਰ ਇਸ ਵਾਰ ਗਰਮੀ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲਵੇ ਬੋਰਡ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਲਈ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਇਕ ਵਿਸ਼ੇਸ਼ ਐਲਾਨ ਕੀਤਾ ਗਿਆ ਹੈ, ਜਿਸ ਦੇ ਚਲਦੇ ਬੋਰਡ ਵੱਲੋਂ 17 ਜ਼ੋਨਲ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਐਲਾਨ ਮੁਤਾਬਕ ਹੁਣ ਗਰੀਬ ਰਥ ਸਮੇਤ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਲਈ ਸਾਰੀਆਂ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਵਿੱਚ ਵਿਸ਼ੇਸ਼ ਸੀਟਾਂ ਰਾਖਵੀਆਂ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਸ਼੍ਰੇਣੀ ਵਿੱਚ 21 ਤਰ੍ਹਾਂ ਦੇ ਵਿਸ਼ੇਸ਼ ਵਿਅਕਤੀ ਆਉਂਦੇ ਹਨ, ਜਿਨ੍ਹਾਂ 'ਚ ਪੂਰੀ ਤਰ੍ਹਾਂ ਨਾ ਦੇਖ ਸਕਣ ਵਾਲੇ, ਘੱਟ ਸੁਣਾਈ ਦੇਣ ਵਾਲੇ, ਬੋਲਣ 'ਚ ਅਸਮਰੱਥ, ਕੋੜ੍ਹ, ਛੋਟੇ ਕੱਦ ਵਾਲਿਆਂ ਸਮੇਤ ਉਹ ਲੋਕ ਵੀ ਸ਼ਾਮਲ ਹਨ, ਜੋ ਬਿਨਾਂ ਸਹਾਇਕ ਦੇ ਸਫ਼ਰ ਨਹੀਂ ਕਰ ਸਕਦੇ, ਜਿਨ੍ਹਾਂ ਦੇ ਨਾਲ ਇਨ੍ਹਾਂ ਦਾ ਮੈਡੀਕਲ ਸਰਟੀਫਿਕੇਟ ਵੀ ਉਪਲਬਧ ਕਰਵਾਉਣਾ ਹੋਵੇਗਾ।

ਇਹ ਵੀ ਪੜ੍ਹੋ : ਸੂਡਾਨ 'ਚ ਤਖ਼ਤਾ ਪਲਟ ਦੇ ਹਾਲਾਤ, ਫੌਜ ਤੇ ਨੀਮ ਫੌਜੀ ਬਲਾਂ ਵਿਚਾਲੇ ਝੜਪਾਂ, 25 ਤੋਂ ਵੱਧ ਮੌਤਾਂ

ਇਸ ਨਵੀਂ ਵਿਵਸਥਾ ਮੁਤਾਬਕ ਟਿਕਟਾਂ ਰਿਜ਼ਰਵ ਕਰਦੇ ਸਮੇਂ ਇਨ੍ਹਾਂ ਲੋਕਾਂ ਨੂੰ ਲੋਅਰ ਬਰਥ ਦਿੱਤੀ ਜਾਵੇਗੀ। ਉਸ ਦੇ ਨਾਲ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਮਿਡਲ ਬਰਥ ਉਪਲਬਧ ਕਰਵਾਈ ਜਾਵੇਗੀ ਤਾਂ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਸਫ਼ਰ ਦੌਰਾਨ ਟ੍ਰੇਨ 'ਚ ਟਾਇਲਟ ਜਾਣ ਅਤੇ ਬਰਥ 'ਤੇ ਬੈਠਣਾ 'ਚ ਆਸਾਨੀ ਹੋ ਸਕੇ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਰੇਲਵੇ ਵਿਭਾਗ ਵੱਲੋਂ ਹੋਰਨਾਂ ਵਰਗਾਂ ਦੇ ਲੋਕਾਂ ਲਈ ਵੀ ਸੀਟਾਂ ਵੀ ਰਾਖਵੀਆਂ ਹਨ। ਔਰਤਾਂ ਦੀ ਸੁਰੱਖਿਆ ਨੂੰ ਦੇਖਦਿਆਂ ਮੇਲ ਐਕਸਪ੍ਰੈੱਸ ਟ੍ਰੇਨਾਂ ਵਿੱਚ ਸਲੀਪਰ ਕੋਚਾਂ ਵਿੱਚ ਵਿਸ਼ੇਸ਼ ਰਿਜ਼ਰਵੇਸ਼ਨ ਦੀ ਸਹੂਲਤ ਦਿੱਤੀ ਗਈ ਸੀ। ਇਸ ਅਨੁਸਾਰ ਮਹਿਲਾ ਕੋਟੇ ਤਹਿਤ ਇਕੱਲੀ ਔਰਤ ਅਤੇ 6 ਔਰਤਾਂ ਦਾ ਗਰੁੱਪ ਨੂੰ ਰਾਖਵੀਆਂ ਸੀਟਾਂ ਦਿੱਤੀਆਂ ਜਾਂਦੀਆਂ ਹਨ। ਗਰਭਵਤੀ ਔਰਤਾਂ ਸਮੇਤ ਹੋਰ ਔਰਤਾਂ ਲਈ AC-2 ਅਤੇ AC-3 ਵਿੱਚ 3 ਹੇਠਲੀਆਂ ਸੀਟਾਂ ਰੱਖੀਆਂ ਗਈਆਂ ਹਨ।

ਇਹ ਵੀ ਪੜ੍ਹੋ : ਘਰੇਲੂ ਗੈਸ ਪਾਈਪ ਲਾਈਨ ਨੂੰ ਲੱਗੀ ਭਿਆਨਕ ਅੱਗ, ਲੋਕ ਘਰਾਂ 'ਚੋਂ ਨਿਕਲੇ ਬਾਹਰ, ਜਾਣੋ ਫਿਰ ਕੀ ਹੋਇਆ

ਅਧਿਕਾਰੀਆਂ ਮੁਤਾਬਕ ਇਸ ਨਵੀਂ ਹਦਾਇਤ ਦੇ ਅਨੁਸਾਰ ਮੇਲ-ਐਕਸਪ੍ਰੈੱਸ ਟ੍ਰੇਨ ਅਤੇ ਗਰੀਬ ਰਥ ਵਿੱਚ ਸਲੀਪਰ ਕਲਾਸ ਦੀਆਂ 4 ਸੀਟਾਂ ਜਿਨ੍ਹਾਂ 'ਚ 2 ਲੋਅਰ ਬਰਥ ਅਤੇ 2 ਉਨ੍ਹਾਂ ਦੇ ਸਹਾਇਕ ਲਈ ਮਿਡਲ ਬਰਥ ਰਾਖਵੀਂ ਰੱਖੀ ਗਈ ਹੈ। AC-3 ਕੋਚ ਵਿੱਚ ਲੋਅਰ ਅਤੇ ਮਿਡਲ ਦੀ ਇਕ-ਇਕ ਸੀਟ ਰਾਖਵੀਂ ਰੱਖੀ ਗਈ ਹੈ। AC-3 ਕੋਚ ਨਾ ਹੋਣ 'ਤੇ AC-3 ਇਕਾਨਮੀ ਵਿੱਚ ਇਹ ਸਹੂਲਤ ਦਿੱਤੀ ਜਾਵੇਗੀ, ਜਿਸ ਦੇ ਲਈ ਯਾਤਰੀ ਨੂੰ ਪੂਰਾ ਕਿਰਾਇਆ ਅਦਾ ਕਰਨਾ ਹੋਵੇਗਾ। ਜਦੋਂਕਿ ਰੇਲਗੱਡੀਆਂ ਦੀ ਸੀਟਿੰਗ ਸੈਕਿੰਡ ਕਲਾਸ ਅਤੇ ਏਸੀ ਚੇਅਰਕਾਰ ਵਿੱਚ ਬੈਠਣ ਵਾਲੀਆਂ 2 ਸੀਟਾਂ ਰਾਖਵੀਆਂ ਰਹਿਣਗੀਆਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ, 115 ਗ੍ਰਿਫ਼ਤਾਰ, 62 FIR

ਗਰਮੀਆਂ ਦੇ ਮੌਸਮ ਲਈ ਸਪੈਸ਼ਲ ਟ੍ਰੇਨਾਂ

ਗਰਮੀਆਂ ਦੇ ਮੌਸਮ 'ਚ ਯਾਤਰੀਆਂ ਦੀ ਭੀੜ ਨੂੰ ਦੇਖਦਿਆਂ ਰੇਲਵੇ ਬੋਰਡ ਵੱਲੋਂ ਹੁਣ ਤੱਕ 217 ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਨੂੰ ਵੱਖ-ਵੱਖ ਜ਼ੋਨਲ ਤੋਂ ਚਲਾਇਆ ਜਾਵੇਗਾ ਅਤੇ ਇਹ ਟ੍ਰੇਨਾਂ ਲੰਬੀ ਦੂਰੀ ਲਈ ਹੋਣਗੀਆਂ ਕਿਉਂਕਿ ਗਰਮੀਆਂ ਵਿੱਚ ਛੁੱਟੀਆਂ ਕਾਰਨ ਭਾਰੀ ਭੀੜ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਹ ਵਿਸ਼ੇਸ਼ ਟ੍ਰੇਨਾਂ 4010 ਰੂਟਾਂ 'ਤੇ ਚਲਾਈਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਟ੍ਰੇਨਾਂ ਦਾ ਐਲਾਨ ਕੀਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

  • Railway Passengers
  • Railway Board
  • Physically and Mentally Ill Passengers
  • Lower Berths
  • ਰੇਲ ਯਾਤਰੀ
  • ਰੇਲਵੇ ਬੋਰਡ
  • ਸਰੀਰਕ ਤੇ ਮਾਨਸਿਕ ਬੀਮਾਰ ਯਾਤਰੀ
  • ਲੋਅਰ ਬਰਥ

ਘਰੇਲੂ ਗੈਸ ਪਾਈਪ ਲਾਈਨ ਨੂੰ ਲੱਗੀ ਭਿਆਨਕ ਅੱਗ, ਲੋਕ ਘਰਾਂ 'ਚੋਂ ਨਿਕਲੇ ਬਾਹਰ, ਜਾਣੋ ਫਿਰ ਕੀ ਹੋਇਆ

NEXT STORY

Stories You May Like

  • five additional trips of amritsar katihar amritsar special train
    ਰੇਲ ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ-ਕਟਿਹਾਰ-ਅੰਮ੍ਰਿਤਸਰ ਸਪੈਸ਼ਲ ਰੇਲਗੱਡੀ ਦੇ ਪੰਜ ਵਾਧੂ ਫੇਰੇ
  • bsnl recharge plans unlimited calling and data bsnl affordable plans
    ਹੁਣ 6 ਮਹੀਨੇ ਲਈ ਮਿਲੇਗੀ Unlimited calling ਤੇ  700 GB ਡਾਟਾ ! ਇਸ ਕੰਪਨੀ ਨੇ ਧਾਕੜ ਪਲਾਨ ਕੀਤਾ ਲਾਂਚ
  • now single customer id for banks  insurance and mutual funds  new
    ਹੁਣ ਬੈਂਕਾਂ, ਬੀਮਾ ਤੇ ਮਿਊਚੁਅਲ ਫੰਡਾਂ ਲਈ ਸਿੰਗਲ ਕਸਟਮਰ ਆਈਡੀ; ਨਵੀਂ ਪ੍ਰਣਾਲੀ ਜਲਦ ਹੋਵੇਗੀ ਲਾਗੂ
  • dabur gets relief from dhc  fssai ban on sale of products stays
    Dabur ਨੂੰ DHC ਤੋਂ ਮਿਲੀ ਰਾਹਤ! ਉਤਪਾਦਾਂ ਦੀ ਵਿਕਰੀ ਨੂੰ ਲੈ ਕੇ FSSAI ਦੀ ਪਾਬੰਦੀ 'ਤੇ ਲੱਗੀ ਰੋਕ
  • kanwar yatra  pilgrims  problem cm rekha gupta
    ਕਾਂਵੜ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ: CM ਗੁਪਤਾ
  • kanwar yatra flowers rain
    ਕਾਂਵੜ ਯਾਤਰਾ ਦੌਰਾਨ ਕਾਂਵੜੀਆਂ 'ਤੇ ਹੈਲੀਕਾਪਟਰਾਂ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ, 7 ਜ਼ਿਲ੍ਹਿਆਂ ਲਈ ਸ਼ਡਿਊਲ ਜਾਰੀ
  • india increases existing anti dumping duty on 4 products
    ਭਾਰਤ ਨੇ 4 ਉਤਪਾਦਾਂ ’ਤੇ ਮੌਜੂਦਾ ਡੰਪਿੰਗ ਰੋਕੂ ਡਿਊਟੀ ਵਧਾਈ, ਇਕ ’ਤੇ ਨਵੀਂ ਡਿਊਟੀ ਲਾਗੂ
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ ਪਸਰਿਆ ਸੰਨਾਟਾ
  • alawalpur murder case
    ਅਲਾਵਲਪੁਰ ਕਤਲ ਕਾਂਡ: ਪਤਨੀ ਨੂੰ ਮਾਰ ਕੇ ਪੱਖੇ ਨਾਲ ਲਟਕਾਉਣ ਵਾਲਾ ਪਤੀ ਚੜ੍ਹਿਆ...
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ...
  • vijay chopra  sunny deol
    ਵਿਜੇ ਚੋਪੜਾ ਜੀ ਨੂੰ ਮਿਲੇ ਸੰਨੀ ਦਿਓਲ, ਪੁਰਾਣੀਆਂ ਯਾਦਾਂ ਤੇ ਫ਼ਿਲਮ ਜਗਤ ਨਾਲ...
  • robbers rob husband and wife in jalandhar
    ਜਲੰਧਰ 'ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ...
  • moderate rain likely in various districts of punjab
    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ,...
  • police raid grand spa center in jalandhar
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ...
  • burnt deadbody found on nakodar kapruthala road
    ਨਕੋਦਰ-ਕਪਰੂਥਲਾ ਰੋਡ ’ਤੇ ਪੱਲੀ ’ਚ ਲਪੇਟੀ ਗਲੀ-ਸੜੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
  • red alert in punjab police force deployed blockade campaign
    ਪੰਜਾਬ 'ਚ Red Alert! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
Trending
Ek Nazar
a mountain of sorrow fell on the legendary player

ਦਿੱਗਜ ਖਿਡਾਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ ! ਲੰਬੀ ਬੀਮਾਰੀ ਤੋਂ ਬਾਅਦ ਪਿਤਾ...

iminish us role in west asia

ਪਾਕਿ-ਸਾਊਦੀ-ਤੁਰਕੀ ਸਮਝੌਤੇ ਨਾਲ ਪੱਛਮੀ ਏਸ਼ੀਆ 'ਚ US ਦੀ ਭੂਮਿਕਾ ਘਟਣ ਦੀ ਸੰਭਾਵਨਾ

t dictator kim jong

ਤਾਨਾਸ਼ਾਹ ਕਿਮ ਜੋਂਗ ਦੀ ਕੋਈ ਉੱਘ-ਸੁੱਘ ਨਹੀਂ! ਸਿਹਤ ਨੂੰ ਲੈ ਕੇ ਅਟਕਲਾਂ ਹੋਈਆ ਤੇਜ਼

h5n1 bird flu

ਆਸਟ੍ਰੇਲੀਆ 'ਚ H5N1 ਬਰਡ ਫਲੂ ਦੇ ਮਾਮਲੇ 200 ਤੋਂ ਪਾਰ

removes top us general

ਪੈਂਟਾਗਨ ਨੇ ਅਚਾਨਕ ਹਟਾ'ਤਾ ਚੋਟੀ ਦਾ ਅਮਰੀਕੀ ਜਨਰਲ

ameesha patel is still single at the age of 51

51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ

united nations statement on pok

ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ

tuvalu feared tsunami

ਚੀਨ ਦੇ ਮਿਜ਼ਾਈਲ ਟੈਸਟ ਨੇ ਪ੍ਰਸ਼ਾਂਤ ਮਹਾਂਸਾਗਰ 'ਚ ਮਚਾਈ ਹਲਚਲ, ਤੁਵਾਲੂ ਨੂੰ...

europe silent as media rights

ਪਾਕਿਸਤਾਨ ਨੇ ਮੀਡੀਆ ਅਧਿਕਾਰਾਂ 'ਤੇ ਕੀਤੀ ਹੋਰ ਸਖ਼ਤੀ ਪਰ ਯੂਰਪ ਚੁੱਪ

shweta tiwari aims at exes raja chaudhary abhinav kohli

"ਆਪਣੇ ਪਤੀਆਂ ਨੂੰ ਚੀਟ ਕਰਦੇ ਹੋਏ ਮੈਂ ਹੀ ਫੜਿਆ ਸੀ..."; ਸ਼ਵੇਤਾ ਤਿਵਾਰੀ ਦਾ...

balochistan independence day

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ...

avika gor hospitalised with dengue

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ...

punjab  s legendary cricketer got married  he tied the knot with this actress

ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ

heavy rain 6 days punjab weather

Heavy Rain: 8, 9, 10, 11, 12, 13 ਅਗਸਤ ਨੂੰ ਪਵੇਗਾ ਭਾਰੀ ਮੀਂਹ! 15 ਸੂਬਿਆਂ...

cop deployed outside salman khan s house collapses dies

ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ...

work from home started again

ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ...

bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major operation in ferozepur
      ਫਿਰੋਜ਼ਪੁਰ 'ਚ ਵੱਡੀ ਕਾਰਵਾਈ: 150 ਕਰੋੜ ਦੀ ਹੈਰੋਇਨ ਸਣੇ 2 ਤਸਕਰ ਕਾਬੂ, ਸਰਹੱਦ...
    • retired asi returning from chandigarh rally dies in road accident
      ਚੰਡੀਗੜ੍ਹ ਰੈਲੀ ਤੋਂ ਪਰਤ ਰਹੇ ਰਿਟਾਇਰਡ ASI ਦੀ ਸੜਕ ਹਾਦਸੇ ’ਚ ਮੌਤ
    • ramandeep kaur died in a road accident in canada
      ਕੈਨੇਡਾ ’ਚ ਜੇਲ ਵਿਭਾਗ 'ਚ ਨੌਕਰੀ ਕਰਦੀ ਰਮਨਦੀਪ ਕੌਰ ਦੀ ਸੜਕ ਹਾਦਸੇ ’ਚ ਮੌਤ
    • major incident in punjab
      ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ...
    • boy taken into police custody goes missing under suspicious circumstances
      ਪੰਜਾਬ: ਪੁਲਸ ਹਿਰਾਸਤ 'ਚੋਂ ਨੌਜਵਾਨ ਗੱਡੀ ਤੋਂ ਛਾਲ ਮਾਰ ਕੇ ਭੱਜਿਆ! ਪਈਆਂ ਭਾਜੜਾਂ
    • big encounter in punjab nawanshahr bullets fired shooters
      ਪੰਜਾਬ 'ਚ ਵੱਡਾ ਐਨਕਾਊਂਟਰ! ਸ਼ੂਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
    • scorpio caught fire on patiala rajpura road
      ਪਟਿਆਲਾ-ਰਾਜਪੁਰਾ ਰੋਡ 'ਤੇ ਚੱਲਦੀ ਸਕਾਰਪੀਓ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ
    • robbers rob husband and wife in jalandhar
      ਜਲੰਧਰ 'ਚ ਦਿਨ-ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਪਤੀ-ਪਤਨੀ ਨੂੰ ਘੇਰ ਕੀਤੀ...
    • shiromani akali dal supports women s reservation bill
      BJP ਦਾ ਇਸ ਮੁੱਦੇ 'ਤੇ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ! ਸੁਖਬੀਰ ਬਾਦਲ ਨੇ ਪਾਈ...
    • boy brutally murdered in fatehgarh sahib
      ਫਤਿਹਗੜ੍ਹ ਸਾਹਿਬ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ, ਵਜ੍ਹਾ ਕਰੇਗੀ ਹੈਰਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +