ਗਿੱਦੜਬਾਹਾ (ਚਾਵਲਾ) : ਗਿੱਦੜਬਾਹਾ-ਮਲੋਟ ਰੋਡ ’ਤੇ ਫਲਾਈਓਵਰ ਤੋਂ ਪਹਿਲਾਂ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਪਿੱਕਅਪ ਚਾਲਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬਜਰੰਗ ਕੁਮਾਰ (37) ਪੁੱਤਰ ਭੰਵਰ ਲਾਲ ਵਾਸੀ ਗੋਰੀਵਾਲਾ, ਤਹਿਸੀਲ ਡੱਬਵਾਲੀ ਪਿੱਕਅੱਪ ਗੱਡੀ ਰਾਹੀਂ ਰਤਨ ਮਿਲਕ ਦੇ ਡੇਅਰੀ ਉਤਪਾਦ ਲੈ ਕੇ ਬਠਿੰਡਾ ਤੋਂ ਮਲੋਟ ਵੱਲ ਜਾ ਰਿਹਾ ਸੀ। ਜਦੋਂ ਉਕਤ ਪਿੱਕਅੱਪ ਗੱਡੀ ਗਿੱਦੜਬਾਹਾ-ਮਲੋਟ ਰੋਡ ਸਥਿਤ ਜੁੜਵਾਂ ਨਹਿਰਾਂ ਦੇ ਬਣੇ ਫਲਾਈਓਵਰ ਦੇ ਨਜ਼ਦੀਕ ਪੁੱਜੀ ਤਾਂ ਸੜਕ ’ਤੇ ਟਾਇਰ ਪੈਂਚਰ ਹੋਣ ਕਾਰਨ ਪਹਿਲਾਂ ਤੋਂ ਹੀ ਖੜ੍ਹੀ ਡੀ. ਓ. ਸੀ. ਦੀ ਭਰੀ ਟਰਾਲੀ ਨਾਲ ਧੁੰਦ ਦੇ ਚੱਲਦਿਆਂ ਉਕਤ ਪਿੱਕਅਪ ਗੱਡੀ ਦਾ ਅਗਲਾ ਹਿੱਸਾ ਟਕਰਾ ਗਿਆ, ਜਿਸ ਕਾਰਨ ਪਿੱਕਅੱਪ ਚਾਲਕ ਬਜਰੰਗ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ
ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਨੂੰ ਅਲੱਗ ਕਰਨ ਅਤੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਣ ਲਈ ਜੇ. ਸੀ. ਬੀ. ਮਸ਼ੀਨ ਦੀ ਮਦਦ ਲੈਣੀ ਪਈ। ਉੱਧਰ ਥਾਣਾ ਗਿੱਦੜਬਾਹਾ ਦੇ ਕਰਮਚਾਰੀ ਜਸਕਰਨ ਸਿੰਘ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਬਜਰੰਗ ਕੁਮਾਰ ਦੀ ਲਾਸ਼ ਨੂੰ ਸ੍ਰੀ ਵਿਵੇਕ ਆਸ਼ਰਮ ਦੇ ਐਂਬੂਲੈਂਸ ਚਾਲਕ ਸ਼ਮਿੰਦਰ ਸਿੰਘ ਮੰਗਾਂ ਰਾਹੀਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੈਸਿਆਂ ਲਈ ਖ਼ੁਦ ਦੇ ਅਗਵਾ ਹੋਣ ਦੀ ਰਚੀ ਸਾਜ਼ਿਸ਼, ਮਲੇਸ਼ੀਆ ਭੱਜਦਿਆਂ ਏਅਰਪੋਰਟ ’ਤੇ ਇੰਝ ਖੁੱਲ੍ਹੀ ਸਾਰੀ ਪੋਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਾਕਿ ’ਚ ਹਿੰਦੂ ਮਹਿਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਹਥਿਆਰ ਬਰਾਮਦ ਤੇ ਤਾਂਤਰਿਕ ਵੱਲੋਂ ਹੱਤਿਆ ਕਰਨ ਦਾ ਖ਼ਦਸ਼ਾ
NEXT STORY