ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਲੁੱਟਾਂ-ਖੋਹਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਲੁਟੇਰੇ ਬੇਖੌਫ ਹੋ ਕੇ ਲੁੱਟਾਂ ਖੋਹਾਂ ਨੂੰ ਤਕਰੀਬਨ ਹਰ ਰੋਜ਼ ਅੰਜਾਮ ਦੇ ਰਹੇ ਹਨ। ਅੱਜ ਸਵੇਰੇ 9 ਵਜੇ ਦੇ ਕਰੀਬ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਦੁਕਾਨਦਾਰ ਕੋਲੋਂ 60 ਹਜ਼ਾਰ ਰੁਪਏ ਨਗਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਿਸ਼ੀ ਚੌਕ ਵਿਚ ਸਦਾ ਲਾਲ ਨਾਮਕ ਵਿਅਕਤੀ ਜੋ ਝੋਨਾ ਤੇ ਹੋਰ ਫਸਲ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਹੈ ਤੇ ਅੱਜ ਸਵੇਰੇ 9 ਵਜੇ ਦੇ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਤਿੰਨ ਮੋਟਰ ਸਾਈਕਲ ਸਵਾਰ ਨੌਜਵਾਨ ਝੋਨਾ ਲੈ ਕੇ ਵੇਚਣ ਲਈ ਆਏ ਜਿਨ੍ਹਾਂ ਵਿਚੋਂ ਇਕ ਬਾਹਰ ਮੋਟਰ ਸਾਈਕਲ ’ਤੇ ਬੈਠਾ ਰਿਹਾ ਤੇ ਜਦ ਝੋਨਾ ਤੋਲ ਕੇ ਝੋਨੇ ਦੇ ਪੈਸੇ ਸਦਾ ਲਾਲ ਲੁਟੇਰੇ ਨੌਜਵਾਨਾ ਨੂੰ ਦੇਣ ਲਗਾ ਤਾਂ ਲੁਟੇਰਿਆਂ ਨੇ ਪਿਸਤੌਲ ਤੇ ਚਾਕੂ ਕੱਢ ਲਿਆ।
ਲੁਟੇਰਿਆਂ ਨੇ ਦੁਕਾਨਦਾਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਦੁਕਾਨਦਾਰ ਜ਼ਖਮੀ ਹੋ ਗਿਆ ਤੇ ਉਸਦੇ ਦਰਾਜ ਵਿਚ ਪਈ 60 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ ਯਾਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਜਸਵਿੰਦਰ ਵਲੋ ਮੌਕੇ ’ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਆਉਂਦੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ, ਮਾਹਿਰਾਂ ਤੋਂ ਸੁਣੋ ਪੂਰੀ Weather ਰਿਪੋਰਟ (ਵੀਡੀਓ)
NEXT STORY