ਚੰਡੀਗੜ੍ਹ (ਬਾਂਸਲ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਐੱਨ. ਸੀ. ਆਰ. ਦੀ ਤਰਜ਼ 'ਤੇ ਪੰਚਕੂਲਾ, ਮੋਹਾਲੀ ਅਤੇ ਚੰਡੀਗੜ੍ਹ ਦੇ ਵਿਕਾਸ ਲਈ ਟ੍ਰਾਈਸਿਟੀ ਪਲਾਨਿੰਗ ਬੋਰਡ ਬਣਵਾਉਣ ਲਈ ਯਤਨਸ਼ੀਲ ਹਨ। ਇਸ ਸਬੰਧੀ ਉਹ ਕੇਂਦਰੀ ਗ੍ਰਹਿ ਮੰਤਰੀ, ਗ੍ਰਹਿ ਸਕੱਤਰ, ਪੰਜਾਬ ਦੇ ਮੁੱਖ ਮੰਤਰੀ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਪੱਤਰ ਲਿਖਣਗੇ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਟ੍ਰਾਈਸਿਟੀ ਪਲਾਨਿੰਗ ਬੋਰਡ ਬਣਾਉਣ ਦੀ ਜ਼ਰੂਰਤ ਇਸ ਲਈ ਹੈ ਕਿਉਂਕਿ ਕਈ ਅਜਿਹੇ ਪ੍ਰਾਜੈਕਟ ਹਨ, ਜੋ ਲੰਬੇ ਅਰਸੇ ਤੋਂ ਰੁਕੇ ਪਏ ਹਨ।
ਉਨ੍ਹਾਂ ਦੇ ਸ਼ੁਰੂ ਨਾ ਹੋਣ ਨਾਲ ਚੰਡੀਗੜ੍ਹ ਅਤੇ ਮੋਹਾਲੀ ਨਾਲ-ਨਾਲ ਪੰਚਕੂਲਾ ਦੇ ਵਿਕਾਸ 'ਤੇ ਉਲਟ ਅਸਰ ਪੈ ਰਿਹਾ ਹੈ। ਹਰਿਆਣਾ ਦੇ ਸੀ. ਐੱਮ. ਕੇਂਦਰੀ ਗ੍ਰਹਿ ਮੰਤਰੀ, ਗ੍ਰਹਿ ਸਕੱਤਰ, ਪੰਜਾਬ ਦੇ ਮੁੱਖ ਮੰਤਰੀ ਅਤੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਪੱਤਰ ਲਿਖਣਗੇ। ਚੰਡੀਗੜ੍ਹ ਅਤੇ ਪੰਚਕੂਲਾ 'ਚ ਟ੍ਰੈਫਿਕ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਦੀ ਯੋਜਨਾ ਹੈ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਹੇਠਾਂ ਅੰਡਰਪਾਸ ਬਣਾ ਕੇ ਪੰਚਕੂਲਾ ਨਾਲ ਚੰਡੀਗੜ੍ਹ ਦੀ ਕੁਨੈਕਟੀਵਿਟੀ ਬਣਾਈ ਜਾਵੇ। ਮੁੱਖ ਮੰਤਰੀ ਨੇ ਇਸ ਲਈ ਛੇਤੀ ਹੀ ਮੁੱਖ ਸਕੱਤਰ ਡੀ. ਐੱਸ. ਢੇਸੀ ਨੂੰ ਬੈਠਕ ਬੁਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਪੰਚਕੂਲਾ ਦੇ ਲੋਕਾਂ ਲਈ ਏਅਰਪੋਰਟ ਦੀ ਕੁਨੈਕਟੀਵਿਟੀ ਨਾ ਹੋਣਾ ਵੀ ਇਕ ਸਮੱਸਿਆ ਦਾ ਕਾਰਨ ਬਣਾ ਹੋਇਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਮੁੱਦੇ ਹਨ, ਜਿਨ੍ਹਾਂ ਦਾ ਹੱਲ ਟ੍ਰਾਈਸਿਟੀ ਪਲਾਨਿੰਗ ਬੋਰਡ 'ਚ ਨਿਕਲ ਸਕਦਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਅਟਕੇ ਪਏ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਮੈਟਰੋ ਪ੍ਰਾਜੈਕਟ ਨੂੰ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਯਤਨਸ਼ੀਲ ਹਨ।
ਲਾਸ਼ ਨੂੰ ਦੇਖ ਮਹਿਲਾ ਨੇ ਕੀਤਾ ਪੁਲਸ ਨੂੰ ਸੂਚਿਤ, ਬਾਅਦ 'ਚ ਨਿਕਲਿਆ ਆਪਣਾ ਹੀ ਪੁੱਤ (ਵੀਡੀਓ)
NEXT STORY