ਫਗਵਾਡ਼ਾ, (ਹਰਜੋਤ)- ਬੀਤੀ ਰਾਤ ਹੁਸ਼ਿਆਰਪੁਰ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਨੂੰ ਲੁੱਟਣ ਲਈ ਚੋਰਾਂ ਨੇ ਨਿਸ਼ਾਨਾ ਬਣਾਇਆ ਪਰ ਬੈਂਕ ਦਾ ਸੇਫ਼ ਨਾ ਟੁੱਟਣ ਕਾਰਨ ਉਹ ਅਸਫ਼ਲ ਰਹੇ।ਘਟਨਾ ਦੀ ਸੂਚਨਾ ਮਿਲਦੇ ਸਾਰ ਏ. ਐੱਸ. ਪੀ. ਸੰਦੀਪ ਮਲਿਕ, ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਤੇ ਪੀ. ਸੀ. ਆਰ. ਇੰਚਾਰਜ ਅਮਨ ਕੁਮਾਰ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕੈਮਰਿਆਂ ਅਨੁਸਾਰ ਚੋਰ ਰਾਤ 1.26 ਵਜੇ ਦਾਖ਼ਲ ਹੋਏ। ਬ੍ਰਾਂਚ ਦਾ ਮੁੱਖ ਸ਼ਟਰ ਤੋਡ਼ ਕੇ ਚੋਰ ਅੰਦਰ ਦਾਖ਼ਲ ਹੋਏ ਤੇ ਉਨ੍ਹਾਂ ਸੇਫ਼ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕੇ। ਸੀ. ਸੀ. ਟੀ. ਵੀ. ਕੈਮਰਿਆਂ ’ਚ ਦੋ ਵਿਅਕਤੀ ਨਜ਼ਰ ਆ ਰਹੇ ਹਨ। ਜਿਨ੍ਹਾਂ ’ਚੋਂ ਇਕ ਬ੍ਰਾਂਚ ਦੇ ਅੰਦਰ ਤੇ ਇਕ ਬਾਹਰ ਨਜ਼ਰ ਆ ਰਿਹਾ ਹੈ। ਚੋਰਾਂ ਨੇ ਬੈਂਕ ਦਾ ਸ਼ਟਰ ਤੋਡ਼ ਕੇ ਉਸ ਤੋਂ ਬਾਅਦ ਸ਼ੀਸ਼ੇ ਦਾ ਗੇਟ ਭੰਨ ਦਿੱਤਾ। ਇਸ ਬਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫ਼ੁਟੇਜ ਤੋਂ ਪਤਾ ਲੱਗਦਾ ਹੈ ਕਿ ਇਸ ਸਬੰਧੀ ਬੈਂਕ ਅਧਿਕਾਰੀਆਂ ਨੂੰ ਸਵੇਰੇ ਬੈਂਕ ਖੋਲ੍ਹਣ ਮੌਕੇ ਹੀ ਪੱਤਾ ਲੱਗਾ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਐੱਸ. ਐੱਚ. ਓ. ਸਿਟੀ ਨੇ ਦੱਸਿਆ ਕਿ ਪੁਲਸ ਨੇ ਮੈਨੇਜਰ ਰੋਹਿਤ ਅਰੋਡ਼ਾ ਦੀ ਸ਼ਿਕਾਇਤ ’ਤੇ ਧਾਰਾ 457, 380 ਤਹਿਤ ਕੇਸ ਦਰਜ ਕੀਤਾ ਹੈ।
ਬੈਂਕ ’ਚ ਕੋਈ ਵੀ ਸਕਿਓਰਟੀ ਗਾਰਡ ਤਾਇਨਾਤ ਨਹੀਂ
ਇਸ ਬੈਂਕ ’ਚ ਕੋਈ ਵੀ ਸਕਿਓਗਟੀ ਗਾਰਡ ਪਿਛਲੇ ਲੰਬੇਂ ਸਮੇਂ ਤੋਂ ਤਾਇਨਾਤ ਨਹੀਂ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਨੇ ਦੱਸਿਆ ਕਿ ਉਹ ਇਸ ਸਬੰਧੀ ਬੈਂਕ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਖਤੀ ਭੇਜਣਗੇ।
ਐੱਸ. ਡੀ. ਐੱਮ. ਭੁਲੱਥ ਵਲੋਂ ਸਰਕਾਰੀ ਦਫਤਰਾਂ ਦੀ ਚੈਕਿੰਗ
NEXT STORY