ਚੰਡੀਗੜ੍ਹ (ਲਲਨ) : ਪਿਛਲੇ ਦਿਨੀਂ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸ਼ਹਿਰ ’ਚ ਸੁਰੱਖਿਆ ਪ੍ਰਬੰਧ ਕੜੇ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਸੰਬਰ ਦੇ ਦੌਰੇ ਦੇ ਮੱਦੇਨਜ਼ਰ ਜੀ.ਆਰ.ਪੀ., ਆਰ.ਪੀ.ਐੱਫ. ਤੇ ਪੁਲਸ ਨੇ ਸਟੇਸ਼ਨ ’ਤੇ ਵੀਰਵਾਰ ਨੂੰ ਤਿੰਨ ਘੰਟੇ ਸਰਚ ਅਭਿਆਨ ਚਲਾਇਆ। ਪੁਲਸ ਨੇ ਸਾਰੇ ਐਂਟਰੀ ਗੇਟਾਂ, ਯਾਤਰੀਆਂ ਦੇ ਸਾਮਾਨ ਤੇ ਪਾਰਸਲ ਦਫ਼ਤਰਾਂ ਦੇ ਨੇੜੇ ਪਏ ਬਕਸਿਆਂ ਦੀ ਜਾਂਚ ਕੀਤੀ।
ਇਸ ਸਬੰਧ ’ਚ ਅਫ਼ਸਰਾਂ ਦਾ ਕਹਿਣਾ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਪ੍ਰਧਾਨ ਮੰਤਰੀ ਆ ਰਹੇ ਹਨ। ਇਸ ਦੇ ਚੱਲਦਿਆਂ ਸਟੇਸ਼ਨ ’ਤੇ ਸੁਰੱਖਿਆ ਵਿਵਸਥਾ ਵਧਾਈ ਗਈ ਹੈ। ਨਾਲ ਹੀ ਰੇਲਵੇ ਪੁਲਸ ਨੇ ਮੁੱਖ ਦਫ਼ਤਰ ਤੋਂ ਵੱਧ ਜਵਾਨਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ’ਚ ਰੇਲਵੇ ਪੁਲਸ ਦੇ ਥਾਣਾ ਮੁਖੀ ਦਾ ਕਹਿਣਾ ਹੈ ਕਿ ਸਾਡੇ ਕੋਲ ਜਵਾਨਾਂ ਦੀ ਗਿਣਤੀ ਘਾਟ ਹੈ। ਇਸ ਕਾਰਨ ਦੋ ਟੁਕੜੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਮੁੱਖ ਦਫ਼ਤਰ ਤੋਂ 60 ਹੋਰ ਜਵਾਨਾਂ ਦੀ ਮੰਗ ਕੀਤੀ ਗਈ ਹੈ, ਕਿਉਂਕਿ ਜੀ.ਆਰ.ਪੀ. ਕੋਲ ਜਵਾਨਾਂ ਦੀ ਘਾਟ ਹੈ, ਅਜਿਹੇ ’ਚ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਵਿਵਸਥਾ ਵਧਾਉਣ ਲਈ ਜਵਾਨਾਂ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'
ਪਲੇਟਫਾਰਮ ’ਤੇ ਰੇਲਾਂ ਅੰਦਰ ਡਾਗ ਸੁਕਐਡ ਨੇ ਕੀਤੀ ਚੈਕਿੰਗ
ਰੇਲਵੇ ਪੁਲਸ ਸਟੇਸ਼ਨ ਦੇ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਡਾਗ ਸਕੁਐਡ ਟੀਮ ਵੀ ਸ਼ਾਮਲ ਸੀ। ਤਲਾਸ਼ੀ ਦੌਰਾਨ ਪਾਰਸਲ ਦਫ਼ਤਰ ਦੇ ਸਾਹਮਣੇ ਪਏ ਡੱਬਿਆਂ ਤੇ ਲੋਡਿੰਗ ਦੇ ਸਾਮਾਨ ਦੀ ਵੀ ਜਾਂਚ ਕੀਤੀ ਗਈ। ਨਾਲ ਹੀ ਪਲੇਟਫਾਰਮ ’ਤੇ ਰੇਲਾਂ ਅੰਦਰ ਵੀ ਡਾਗ ਸੁਕਐਡ ਟੀਮ ਨੇ ਚੈਕਿੰਗ ਕੀਤੀ। ਇਸ ਦੌਰਾਨ ਯਾਤਰੀਆਂ ਨੂੰ ਕਿਹਾ ਗਿਆ ਕਿ ਜੇਕਰ ਉਹ ਕੋਚ ’ਚ ਸ਼ੱਕੀ ਚੀਜ਼ ਦੇਖਦੇ ਹਨ ਤਾਂ ਪੁਲਸ ਨੂੰ ਸੂਚਿਤ ਕਰਨ।
ਟੈਕਸੀ ਤੇ ਆਟੋ ਚਾਲਕਾਂ ਦੇ ਨਾਲ ਕੀਤੀ ਬੈਠਕ
ਰੇਲਵੇ ਪੁਲਸ ਦੇ ਥਾਣਾ ਇੰਚਾਰਜ ਨੇ ਸਟੇਸ਼ਨ ਦੀ ਪਾਰਕਿੰਗ ’ਚ ਕੰਮ ਕਰਦੇ ਟੈਕਸੀ ਤੇ ਆਟੋ ਚਾਲਕਾਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਚਾਲਕਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਸਟੇਸ਼ਨ ਜਾਂ ਇਸ ਦੇ ਨੇੜੇ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਕ ਠੱਗ ਅਜਿਹਾ ਵੀ ; 'ਇਕ ਮਹੀਨੇ 'ਚ ਪੈਸੇ ਦੁੱਗਣੇ, ਨਹੀਂ ਤਾਂ ਫਲੈਟ ਕਰ ਦੇਵਾਂਗੇ ਤੇਰੇ ਨਾਂ...'
NEXT STORY