ਭਦੌੜ (ਰਾਕੇਸ਼) : ਭਦੌੜ ਵਿਖੇ ਨਸ਼ੇ ਸਬੰਧੀ ਚੈਕਿੰਗ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਦੌੜ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸਵੇਰ ਸਮੇਂ ਅਸੀਂ ਬਲਦੇਵ ਸਿੰਘ ਰਾਜਾ ਪੁੱਤਰ ਜੋਗਿੰਦਰ ਸਿੰਘ ਵਾਸੀ ਭਦੌੜ ਦੇ ਘਰ ਨਸ਼ੇ ਸਬੰਧੀ ਰੇਡ ਕਰਨ ਗਏ ਸੀ। ਇਸ ਦੌਰਾਨ ਬਲਦੇਵ ਸਿੰਘ ਰਾਜਾ ਨੇ ਕਿਹਾ ਕਿ ਤੁਸੀਂ ਮੇਰੇ ਘਰ ਵੜ ਨਹੀਂ ਸਕਦੇ ਅਤੇ ਦੋਸ਼ ਲਾਇਆ ਕਿ ਤੁਸੀਂ ਮੇਰੇ ਘਰ ਚੋਰੀ ਕਰਨ ਲਈ ਆਏ ਹੋ ਅਤੇ ਉਸ ਤੋਂ ਬਾਅਦ ਘਰ 'ਚ ਪਈ ਕਹੀ ਚੁੱਕ ਕੇ ਸਾਡੇ ਮਾਰਨ ਲਈ ਆਇਆ। ਅਸੀਂ ਆਪਣਾ ਬਚਾਅ ਕੀਤਾ ਅਤੇ ਉਸ ਤੋਂ ਬਾਅਦ ਥਾਣਾ ਭਦੌੜ ਤੋਂ ਹੋਰ ਪੁਲਸ ਪਾਰਟੀ ਨੂੰ ਬੁਲਕਾ ਕੇ ਬਲਦੇਵ ਸਿੰਘ ਰਾਜਾ ਨੂੰ ਕਾਬੂ ਕੀਤਾ ਹੈ।
ਦੋਸ਼ੀ ਬਲਦੇਵ ਸਿੰਘ ਰਾਜਾ ਪੁੱਤਰ ਜੋਗਿੰਦਰ ਸਿੰਘ ਖਿਲਾਫ ਥਾਣਾ ਭਦੌੜ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਦੋਸ਼ੀ ਬਲਦੇਵ ਸਿੰੰਘ ਰਾਜਾ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY