ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪੁਲਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਦੀਆਂ ਹਦਾਇਤਾਂ ਹੇਠ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿਚ ਸਥਿਤ ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਆਲੇ ਦੁਆਲੇ ਦੇ ਇਲਾਕਿਆਂ ’ਚ ਪੁਲਸ ਟੀਮਾਂ ਨੇ ਇਕਸਾਰ ਕਾਰਵਾਈ ਕੀਤੀ।
ਇਹ ਆਪਰੇਸ਼ਨ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਡਾ.ਅਖਿਲ ਚੌਧਰੀ, ਆਈਪੀਐੱਸ ਦੀ ਨਿਗਰਾਨੀ ਹੇਠ ਐੱਸ.ਪੀ (ਡੀ) ਮਨਮੀਤ ਸਿੰਘ ਢਿੱਲੋ, ਡੀ.ਐੱਸ.ਪੀ ਨਵੀਨ ਕੁਮਾਰ (ਸ੍ਰੀ ਮੁਕਤਸਰ ਸਾਹਿਬ), ਡੀ.ਐੱਸ.ਪੀ ਇਕਬਾਲ ਸਿੰਘ (ਮਲੋਟ), ਡੀ.ਐੱਸ.ਪੀ ਅਵਤਾਰ ਸਿੰਘ (ਗਿੱਦੜਬਾਹਾ), ਡੀ.ਐੱਸ.ਪੀ ਜਸਪਾਲ ਸਿੰਘ (ਲੰਬੀ) ਨੇ ਆਪਣੇ ਇਲਾਕਿਆਂ ਵਿਚ ਆਪਰੇਸ਼ਨ ਦੀ ਅਗਵਾਈ ਕੀਤੀ। ਇਸ ਸਰਚ ਮੁਹਿੰਮ ਵਿਚ 220 ਤੋਂ ਵੱਧ ਪੁਲਸ ਕਰਮਚਾਰੀ/ਅਧਿਕਾਰੀ ਸ਼ਾਮਿਲ ਰਹੇ, ਜੋ ਕਿ ਵੱਖ-ਵੱਖ ਟੀਮਾਂ ਵਿਚ ਵੰਡੇ ਗਏ ਸਨ। ਜਿੱਥੇ ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਵੀ ਪੁਲਸ ਦੀ ਜ਼ਿੰਮੇਵਾਰੀ ਹੈ ।
ਇਸੇ ਮਕਸਦ ਨੂੰ ਧਿਆਨ ਵਿਚ ਰੱਖਦਿਆਂ, ਪੁਲਸ ਵੱਲੋਂ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਸਾਰੇ ਇਲਾਕੇ ਨੂੰ ਸਭ ਤੋਂ ਪਹਿਲਾਂ ਸੀਲ ਕੀਤਾ ਗਿਆ। ਉਸ ਉਪਰੰਤ, ਸਟੇਸ਼ਨ ਅੰਦਰ ਅਤੇ ਆਲੇ-ਦੁਆਲੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਸ਼ੱਕੀ ਵਿਅਕਤੀਆਂ ਦੀ ਥਾਣਾ ਰਿਕਾਰਡ ਜਾਂ ਅਪਰਾਧਿਕ ਪਿਛੋਕੜ ਦੀ ਤੁਰੰਤ ਜਾਂਚ ਕੀਤੀ ਗਈ, ਜਦਕਿ ਪਾਰਕਿੰਗ ’ਚ ਖੜ੍ਹੇ ਪੁਰਾਣੇ ਅਤੇ ਛੱਡੇ ਹੋਏ ਵਾਹਨਾਂ ਦੀ ਰਜਿਸਟਰੇਸ਼ਨ ਜਾਂਚੀ ਗਈ। ਐਂਟੀ-ਸਾਬੋਟਾਜ਼ ਟੀਮ ਵੱਲੋਂ ਰੇਲਵੇ ਪਲੇਟਫਾਰਮ, ਵੇਟਿੰਗ ਹਾਲ, ਟਿਕਟ ਘਰ, ਪਾਰਕਿੰਗ ਅਤੇ ਹੋਰ ਹਾਈ ਸੁਰੱਖਿਆ ਇਲਾਕਿਆਂ ਵਿਚ ਪਏ ਹਰ ਲਵਾਰਿਸ ਆਈਟਮ ਜਾਂ ਬੈਗ ਦੀ ਡਿਟੇਲ ਜਾਂਚ ਕੀਤੀ ਗਈ। ਸਟੇਸ਼ਨ ’ਤੇ ਬੈਠੇ ਹੋਏ ਲੋਕਾਂ ਦੀ ਪੁੱਛਗਿੱਛ ਕੀਤੀ ਗਈ ।
ਜਲੰਧਰ ਸਿਵਲ ਹਸਪਤਾਲ ਦਾ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਲਿਆ ਜਾਇਜ਼ਾ, ਦਿੱਤੇ ਇਹ ਹੁਕਮ
NEXT STORY