ਫਾਜ਼ਿਲਕਾ (ਸੁਖਵਿੰਦਰ) : ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਜਲਾਲਾਬਾਦ ਦੇ ਪਿੰਡ ਘਾਂਗਾ ਵਿਖੇ ਇਕ ਘਰ ਕੁੱਝ ਬਦਮਾਸ਼ਾ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਸਬੰਧੀ ਜਲਾਲਾਬਾਦ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਘਾਂਗਾ ਨੇ ਦੱਸਿਆ ਕਿ ਵਕਤ ਕਰੀਬ ਰਾਤ 10 ਵਜੇ ਦੇ ਕਰੀਬ ਸੁਖਚੈਨ ਸਿੰਘ ਵੱਲੋਂ ਸਾਡੇ ਘਰ ਦੇ ਅੰਦਰ ਆਏ ਅਤੇ ਲਲਕਾਰੇ ਮਾਰੇ ਅਤੇ ਫਾਈਰ ਕੀਤੇ। ਮੁਲਜ਼ਮਾਂ ਵੱਲੋਂ ਸਾਡੇ ਘਰ ਭੰਨਤੋੜ ਕੀਤੀ ਗਈ। ਦੱਸ ਦੇਈਏ ਕਿ ਇਹ ਵਾਰਦਾਤ ਰੰਜਿਸ਼ ਤਹਿਤ ਕੀਤੀ ਗਈ ਸੀ । ਇਸ ਸਬੰਧੀ ਪਰਿਵਾਰ ਵੱਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਵੱਲੋਂ ਸ਼ਿਕਾਇਤ ਮਿਲਣ 'ਤੇ ਸੁਖਚੈਨ ਸਿੰਘ ਅਤੇ ਗੁਰਜੰਟ ਸਿੰਘ ਅਤੇ 2 ਅਣਪਛਾਤਿਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਇਕ ਵਿਅਕਤੀ ਨੇ ਉਸਨੂੰ ਫੋਨ ਕੀਤਾ ਅਤੇ ਫੋਨ ਤੇ ਗਾਲ੍ਹਾਂ ਕੱਢੀਆਂ। ਬਾਅਦ ਵਿਚ ਉਸਦੇ ਘਰ 'ਤੇ ਗੋਲੀਬਾਰੀ ਹੋਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਉਹ ਕਿਸੇ ਕੰਮ ਵਿਚ ਰੁੱਝੇ ਹੋਣ ਕਰਕੇ ਫੋਨ ਨਹੀਂ ਚੁੱਕ ਸਕੇ। ਇਸ ਤੋਂ ਗੁੱਸੇ ਵਿਚ ਆ ਕੇ ਗੋਲੀਬਾਰੀ ਹੋਈ, ਜਿਸ ਕਾਰਨ ਉਨ੍ਹਾਂ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
3 ਦਿਨਾਂ ਤੋਂ ਲਾਪਤਾ ਮੁੰਡੇ ਦੀ ਮਿਲੀ ਲਾਸ਼, ਪੁੱਤ ਨੂੰ ਇਸ ਹਾਲ 'ਚ ਵੇਖ ਧਾਹਾਂ ਰੋਈ ਮਾਂ, ਕੁੜੀ 'ਤੇ ਲੱਗੇ ਗੰਭੀਰ ਦੋਸ਼
NEXT STORY