ਬਠਿੰਡਾ - ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 6 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿਆਲਪੁਰਾ ਪੁਲਸ ਦੇ ਏ. ਐੱਸ. ਆਈ. ਹੁਸ਼ਿਆਰ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਪਿੰਡ ਕੋਠਾ ਗੁਰੂ ਤੋਂ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 2300 ਨਸ਼ੀਲੀਆ ਗੋਲੀਆਂ ਐਲਪੈਕਸ ਦੀਆਂ ਬਰਾਮਦ ਕੀਤੀਆ ਹਨ। ਪੁਲਸ ਨੇ ਮੁਲਜ਼ਮ ਖਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਕ ਹੋਰ ਮਾਮਲੇ 'ਚ ਸਦਰ ਰਾਮਪੁਰਾ ਦੇ ਹੋਲਦਾਰ ਬਲਦੇਵ ਸਿੰਘ ਨੇ ਪਾਲੀ ਸਿੰਘ ਵਾਸੀ ਜੇਠੂਕੇ ਦੇ ਠਿਕਾਣੇ ਤੋਂ 30 ਲੀਟਰ ਲਾਹਣ ਬਰਾਮਦ ਕੀਤੀ ਹੈ ਪ੍ਰੰਤੂ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਇਸੇ ਤਰ੍ਹਾ ਕੋਟਫੱਤਾ ਪੁਲਸ ਦੇ ਏ. ਐੱਸ. ਆਈ. ਰਣਜੀਤ ਸਿੰਘ ਨੇ ਪਿੰਡ ਕਟਾਰ ਸਿੰਘ ਵਾਲਾ ਤੋਂ ਜਗਦੀਸ਼ ਰਾਮ, ਜਗਤਾਰ ਸਿੰਘ, ਜਗਸੀਰ ਸਿੰਘ ਵਾਸੀ ਕਟਾਰ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਠਿਕਾਣੇ ਤੋਂ 8 ਪੇਟੀਆਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆ ਹਨ। ਇਸ ਤੋਂ ਇਲਾਵਾ ਮੌੜ ਪੁਲਸ ਦੇ ਹੋਲਦਾਰ ਬਲਵੰਤ ਸਿੰਘ ਨੇ ਨਾਕੇਬੰਦੀ ਦੌਰਾਨ 126 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆ ਹਨ ਪ੍ਰੰਤੂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਕ ਅਣਪਛਾਤੇ ਸਮੇਤ ਉਕਤ ਮੁਲਜਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀ.ਪੀ.ਆਰ ਮਾਲ ਦੇ ਬਾਹਰ 2 ਧਿਰਾਂ 'ਚ ਹੋਇਆ ਵਿਵਾਦ, ਫਾਇਰਿੰਗ
NEXT STORY