ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਵਿਚ ਭਰਤੀ ਕਰਾਉਣ ਦਾ ਝਾਂਸਾ ਦੇ ਕੇ 8 ਲੱਖ 47 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਪੁਲਸ ਨੇ ਇਕ ਜੋੜੇ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸੁਰਿੰਦਰ ਸਿੰਘ ਵਾਸੀ ਸੰਗਰੂਰ ਨੇ ਬਿਆਨ ਦਰਜ ਕਰਵਾਏ ਕਿ ਹਰਿੰਦਰ ਸਿੰਘ ਉਰਫ ਬੱਬੂ ਅਤੇ ਉਸਦੀ ਪਤਨੀ ਨਵ ਵਾਸੀਆਨ ਪਿੰਡ ਸਮਸਪੁਰ ਜ਼ਿਲਾ ਪਟਿਆਲਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਦੋਵਾਂ ਪਤੀ-ਪਤਨੀ ਨੇ ਮੇਰੇ ਲੜਕੇ ਕਮਲਜੀਤ ਸਿੰਘ ਨੂੰ ਪੁਲਸ ਮਹਿਕਮੇ ਵਿਚ ਬਤੌਰ ਸਿਪਾਹੀ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੀ ਪਤਨੀ ਨਵ ਦੀ ਪਹਿਚਾਣ ਇਹ ਕਹਿਕੇ ਕਰਵਾਈ ਕਿ ਇਹ ਡੀ. ਜੀ. ਪੀ. ਦਫਤਰ ਵਿਚ ਲੱਗੀ ਹੋਈ ਹੈ ਅਤੇ ਮੇਰੇ ਕੋਲੋਂ 8 ਲੱਖ 47 ਹਜ਼ਾਰ ਰੁਪਏ ਲੈ ਗਏ।
ਉਕਤ ਨੇ ਦੱਸਿਆ ਕਿ ਉਨ੍ਹਾਂ ਨੇ ਨਾ ਤਾਂ ਮੇਰੇ ਲੜਕੇ ਨੂੰ ਪੁਲਸ ਵਿਚ ਭਰਤੀ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਹਰਿੰਦਰ ਸਿੰਘ ਅਤੇ ਉਸਦੀ ਪਤਨੀ ਨਵ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਤਕਾ ਖਿਡਾਰੀ ਦੇ ਕਤਲ ਮਾਮਲੇ 'ਚ ਪੁਲਸ ਨੇ ਜਾਰੀ ਕੀਤੀਆਂ 2 ਸ਼ੱਕੀਆਂ ਦੀਆਂ ਤਸਵੀਰਾਂ
NEXT STORY