ਪਟਿਆਲਾ (ਕੰਵਲਜੀਤ ਕੰਬੋਜ਼) : ਪਟਿਆਲਾ ਦੇ ਜੱਸੋਵਾਲ ਪਿੰਡ ਦੇ ਅਧੀਨ ਆਉਂਦੀ ਢਾਈ ਬੀਗੇ ਜ਼ਮੀਨ ਦੇ ਉੱਪਰ ਪਿਛਲੇ 20 ਸਾਲ ਤੋਂ ਕੁਝ ਲੋਕਾਂ ਦੀ ਤਰਫ ਤੋਂ ਕਬਜ਼ਾ ਕੀਤਾ ਹੋਇਆ ਸੀ ਜਿਸ ਜਗ੍ਹਾ ਦੇ ਉੱਪਰ ਝੁੱਗੀਆਂ ਝੋਪੜੀਆਂ ਸਣੇ ਲੋਕਾਂ ਨੇ ਸਮਿੰਟ ਦੇ ਪੱਕੇ ਮਕਾਨ ਬਣਾ ਲਏ। ਕਈ ਸਰਕਾਰਾਂ ਇਸ ਸਮੇਂ ਦੌਰਾਨ ਆਈਆਂ ਲੇਕਿਨ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
Flight 'ਚ ਐਂਟਰੀ ਦੌਰਾਨ Air Hostess ਕਿਉਂ ਕਹਿੰਦੀਆਂ ਨੇ Hello! ਕਾਰਨ ਹੈ ਖਾਸ
ਜੱਸੋਵਾਲ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਚਾਇਤ ਬਣਨ ਮਗਰੋਂ ਪਹਿਲੀ ਵਾਰ ਵੱਡਾ ਐਕਸ਼ਨ ਹੋਇਆ। ਪੰਚਾਇਤੀ ਸ਼ਾਮਲਾਟੀ ਜ਼ਮੀਨ ਦੇ ਉੱਪਰ ਕਬਜ਼ਾਧਾਰੀਆ ਨੂੰ ਮੌਕੇ ਤੋਂ ਖਦੇੜਿਆ ਗਿਆ। ਲੋਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਸੀ ਕਿ ਇਸ ਜਗ੍ਹਾ ਦੇ ਉੱਪਰ ਨਸ਼ਾ ਵਿਕਦਾ ਹੈ, ਨਸ਼ਾ ਤਸਕਰੀ ਹੁੰਦੀ ਹੈ। ਇਸ ਇਸ ਜਗ੍ਹਾ ਦੇ ਉੱਪਰ ਅੱਜ ਤੋਂ 2 ਸਾਲ ਪਹਿਲਾਂ ਕਾਲੀ ਮਾਤਾ ਮੰਦਰ ਦੇ ਬਾਹਰ ਤੋਂ ਕਿਡਨੈਪ ਹੋਇਆ ਬੱਚਾ ਵੀ ਪੁਲਸ ਨੇ ਬਰਾਮਦ ਕੀਤਾ ਸੀ। ਪੰਚਾਇਤ ਦੀ ਸ਼ਿਕਾਇਤ ਮਗਰੋਂ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਸ਼ਾਮਲਾਟੀ ਜ਼ਮੀਨ ਨੂੰ ਖਾਲੀ ਕਰਵਾਇਆ। ਲੋਕਾਂ ਨੇ ਸ਼ਾਮਲਾਟੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਮਗਰੋਂ ਆਪਣੇ ਪੱਕੇ ਮਕਾਨ ਬਣਾ ਲਏ ਸਨ ਅਤੇ ਜਿਸ ਮਕਾਨਾਂ ਦੇ ਵਿੱਚ ਲੋਕਾਂ ਨੇ ਬਿਜਲੀ ਦੀਆਂ ਤਾਰਾਂ ਉੱਪਰ ਕੁੰਡੀਆਂ ਪਾਈਆਂ ਹੋਈਆਂ ਸੀ ਤੇ ਘਰਾਂ ਦੇ ਵਿੱਚ ਐਲਡੀ ਸਣੇ ਫ੍ਰਿਜ ਵਾਸ਼ਿੰਗ ਮਸ਼ੀਨ ਤੱਕ ਲਗਾਈ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ ਜਾਣ ਦੇ ਸੁਫ਼ਨੇ ਨੇ ਡੋਬ'ਤੇ ਲੱਖਾਂ ਰੁਪਏ, ਏਜੰਟ ਨੇ ਨਾ ਲਵਾਇਆ ਵੀਜ਼ਾ ਤੇ ਨਾ ਮੋੜੇ ਪੈਸੇ
NEXT STORY