ਜਲੰਧਰ (ਸ਼ੋਰੀ) : ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਆਦਰਸ਼ ਨਗਰ 'ਚ ਬਿੱਠੂ ਬਸਤੀ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਆਟੋ 'ਚੋਂ 8 ਪੇਟੀਆਂ ਪੰਜਾਬ ਕਲੱਬ ਕਿੰਗ ਸ਼ਰਾਬ ਦੀਆਂ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਨਾਕਾਬੰਦੀ ਦੌਰਾਨ ਆਟੋ ਪੀ. ਬੀ. 09 ਡੀ. ਜੀ. 3867 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ 'ਚੋਂ 8 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ।
ਆਟੋ ਚਾਲਕ ਦੀ ਪਛਾਣ ਅਜੇ ਕੁਮਾਰ ਉਰਫ ਰਾਜੂ ਵਾਸੀ ਦਸੂਹਾ ਦੇ ਰੂਪ ਵਿਚ ਹੋਈ ਹੈ। ਅਜੇ ਨੇ ਪੁਲਸ ਨੂੰ ਦੱਸਿਆ ਕਿ ਇਹ ਸ਼ਰਾਬ ਕੋਟ ਮੁਹੱਲੇ ਦੇ ਰਹਿਣ ਵਾਲੇ ਬੱਗਾ ਨਾਮਕ ਵਿਅਕਤੀਆਂ ਤੋਂ ਲੈ ਕੇ ਆਇਆ ਹੈ। ਫਿਲਹਾਲ ਪੁਲਸ ਨੇ ਆਟੋ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਪਦਾਰਥਾਂ ਸਣੇ ਚਾਚਾ-ਭਤੀਜਾ ਗ੍ਰਿਫਤਾਰ
NEXT STORY