ਫਰੀਦਕੋਟ (ਜਗਤਾਰ ਦੁਸਾਂਝ) : ਪਿਛਲੇ ਕੁਝ ਸਮੇਂ ਤੋਂ ਪੰਜਾਬ 'ਚ ਕਈ ਗੈਂਗਸਟਰਾਂ ਦੇ ਗਰੁੱਪਾਂ ਵੱਲੋਂ ਆਪਣੇ ਮੈਂਬਰਾਂ ਰਾਹੀਂ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਫਰਮਾਂ ਦੇ ਮਾਲਕਾਂ ਅਤੇ ਉਦਯੋਗਪਤੀਆਂ ਨੂੰ ਜਾਨ-ਮਾਲ ਦਾ ਡਰ ਪਾ ਕੇ ਉਨ੍ਹਾਂ ਤੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਦਵਿੰਦਰ ਬੰਬੀਹਾ ਗਰੁੱਪ ਦੇ 2 ਸਰਗਣਿਆਂ ਵੱਲੋਂ ਵੀ ਸੁਖਦੇਵ ਸਿੰਘ ਉਰਫ ਭੋਲਾ ਮਾਲਕ ਭੋਲਾ ਜਿਊਲਰਜ਼ ਬਾਜਾਖਾਨਾ ਨੂੰ ਉਸ ਦੇ ਮੋਬਾਇਲ 'ਤੇ ਦਵਿੰਦਰ ਬੰਬੀਹਾ ਗਰੁੱਪ ਦੇ ਨਾਂ 'ਤੇ ਵਟਸਐਪ ਕਾਲ ਕਰਕੇ ਜਾਨੋਂ ਮਾਰ ਦੇਣ ਦੀ ਧਮਕੀ ਦੇ ਕੇ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ। ਇਸ ਸਬੰਧੀ ਤੁਰੰਤ ਹਰਕਤ 'ਚ ਆਉਂਦਿਆਂ ਸੀ.ਆਈ.ਏ. ਸਟਾਫ ਜੈਤੋ ਵੱਲੋਂ ਟੈਕਨੀਕਲ ਸੈੱਲ ਦੀ ਮਦਦ ਨਾਲ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਬਲਦੇਵ ਸਿੰਘ ਵਾਸੀ ਮਲੂਕਾ ਹਾਲ ਆਬਾਦ ਬਾਜਾਖਾਨਾ ਨੂੰ ਕਾਬੂ ਕਰਕੇ ਉਸ ਕੋਲੋਂ ਧਮਕੀਆਂ ਦੇਣ ਲਈ ਵਰਤੇ ਗਏ ਮੋਬਾਇਲ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ 'ਚ 6 ਸ਼ੂਟਰਾਂ ਦੀ ਹੋਈ ਪਛਾਣ, ਉਥੇ ਹੀ CM ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਪੜ੍ਹੋ TOP 10
ਤਫਤੀਸ਼ 'ਚ ਤੇਜ਼ੀ ਲਿਆਉਂਦਿਆਂ ਮਨਪ੍ਰੀਤ ਸਿੰਘ ਉਰਫ ਕੋਚ ਪੁੱਤਰ ਬਲਦੇਵ ਸਿੰਘ ਵਾਸੀ ਠੱਠੀ ਭਾਈ ਜ਼ਿਲ੍ਹਾ ਮੋਗਾ ਦੀ ਸ਼ਮੂਲੀਅਤ ਪਾਏ ਜਾਣ 'ਤੇ ਉਸ ਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ ਇਕ ਪਿਸਟਲ 32 ਬੋਰ ਸਮੇਤ 4 ਰੌਂਦ 32 ਬੋਰ ਅਤੇ ਇਕ ਪਿਸਟਲ 12 ਬੋਰ ਸਮੇਤ 1 ਰੌਂਦ 32 ਬੋਰ ਜ਼ਿੰਦਾ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਜਸਕਰਨ ਸਿੰਘ ਉਰਫ ਜੱਸੂ ਪੁੱਤਰ ਗੋਰਾ ਸਿੰਘ ਵਾਸੀ ਪਿੰਡ ਮਲੂਕਾ ਜੋ ਕਿ ਮਲੇਸ਼ੀਆ 'ਚ ਰਹਿੰਦਾ ਹੈ, ਦੀ ਕਮਾਂਡ 'ਤੇ ਸੁਖਚੈਨ ਸਿੰਘ ਤੇ ਮਨਪ੍ਰੀਤ ਸਿੰਘ ਫਰਮਾਂ ਅਤੇ ਦੁਕਾਨ ਦੇ ਮਾਲਕਾਂ ਸਬੰਧੀ ਜਾਣਕਾਰੀ ਹਾਸਲ ਕਰਕੇ ਅੱਗੇ ਉਨ੍ਹਾਂ ਦੀਆਂ ਫੋਟੋਆਂ ਅਤੇ ਮੋਬਾਇਲ ਨੰਬਰ ਮਲੇਸ਼ੀਆ ਬੈਠੇ ਜਸਕਰਨ ਸਿੰਘ ਜੱਸੂ ਨੂੰ ਮੁਹੱਈਆ ਕਰਵਾਉਂਦੇ ਸਨ। ਫਰਮਾਂ ਜਾਂ ਦੁਕਾਨਾਂ ਦੇ ਮਾਲਕਾਂ ਨੂੰ ਜੱਸੂ ਮਲੇਸ਼ੀਆ ਤੋਂ ਵਿਦੇਸ਼ੀ ਨੰਬਰਾਂ ਰਾਹੀਂ ਵਟਸਐਪ ਕਾਲਾਂ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਫਿਰੌਤੀ ਦੀ ਮੰਗ ਕਰਦਾ ਸੀ।
ਇਹ ਵੀ ਪੜ੍ਹੋ : 'ਆਪ' ਸਰਕਾਰ ਤੋਂ ਲੋਕਾਂ ਦਾ ਮੋਹ ਹੋਇਆ ਭੰਗ, ਭਗਵੰਤ ਮਾਨ ਹੁਣ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ : ਸੁਖਬੀਰ ਬਾਦਲ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਕੇਸ 'ਚ ਸੁਖਚੈਨ ਸਿੰਘ ਉਰਫ ਸੁੱਖਾ ਨੇ ਹੀ ਸੁਖਦੇਵ ਸਿੰਘ ਉਰਫ ਭੋਲਾ ਦੀ ਦੁਕਾਨ ਦੀ ਰੇਕੀ ਕੀਤੀ ਸੀ ਤੇ ਉਸ ਦੀ ਦੁਕਾਨ ਦੀ ਫੋਟੋ ਖਿੱਚੀ ਅਤੇ ਮੋਬਾਇਲ ਨੰਬਰ ਜੱਸੂ ਨੂੰ ਭੇਜੇ ਸਨ। ਦੋਸ਼ੀਆਂ ਵੱਲੋਂ ਅਪ੍ਰੈਲ ਮਹੀਨੇ 'ਚ ਨਿਤਿਨ ਨਰੂਲਾ, ਜਿਸ ਦੀ ਦੁਕਾਨ ਨਰੂਲਾ ਲਹਿੰਗਾ ਹਾਊਸ ਹੈ, ਮਈ ਦੇ ਪਹਿਲੇ ਹਫਤੇ 'ਚ ਏਅਰ ਟਿਕਟਿੰਗ ਅਤੇ ਵੈਸਟਰਨ ਯੂਨੀਅਨ ਕੋਟਕਪੂਰਾ ਦੇ ਮਾਲਕ ਹਰਵਿੰਦਰ ਸਿੰਘ ਤੋਂ ਅਤੇ ਮਈ ਦੇ ਅਖੀਰਲੇ ਹਫਤੇ 'ਚ ਸ਼ਿਵਮ ਟੂਰ ਐਂਡ ਟ੍ਰੈਵਲ ਸਾਹਮਣੇ ਸਿਵਲ ਹਸਪਤਾਲ ਕੋਟਕਪੂਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਦੇ ਕੇ 5-5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : 'ਪਠਾਨਕੋਟ ਦੀ ਰਣਜੀਤ ਸਾਗਰ ਝੀਲ ਨੂੰ ਵਿਸ਼ਵ ਪੱਧਰੀ ਸੈਲਾਨੀ ਸਥਾਨ ਵਜੋਂ ਕੀਤਾ ਜਾਵੇਗਾ ਵਿਕਸਤ'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕੇਜਰੀਵਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਬਰਖ਼ਾਸਤ ਕਰਨ : ਅਕਾਲੀ ਦਲ
NEXT STORY