ਫਤਹਿਗੜ੍ਹ ਸਾਹਿਬ (ਜਗਦੇਵ) : ਖਮਾਣੋ ਵਿਖੇ 3 ਨਕਾਬਪੋਸ਼ ਲੁਟੇਰਿਆਂ ਵੱਲੋਂ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਦੇਰ ਰਾਤ ਘਰ ਜਾਣ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਕੇ ਲੱਖਾਂ ਰੁਪਏ ਦੀ ਲੁੱਟ ਕਰਨ ਵਾਲਿਆਂ ਨੂੰ ਖਮਾਣੋ ਪੁਲਸ ਨੇ 24 ਘੰਟਿਆਂ 'ਚ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ।
ਐੱਸਪੀਡੀ ਫਤਹਿਗੜ੍ਹ ਸਾਹਿਬ ਰਾਕੇਸ਼ ਯਾਦਵ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਨ੍ਹਾਂ ਲੁਟੇਰਿਆ ਪਾਸੋਂ ਵਾਰਦਾਤ 'ਚ ਵਰਤੇ ਗਏ ਤੇਜ਼ਧਾਰ ਹਥਿਆਰਾਂ ਤੇ ਮੋਟਰਸਾਈਕਲ ਦੇ ਨਾਲ ਨਾਲ 4 ਲੱਖ ਦੇ ਲਗਭਗ ਪੂਰੀ ਰਕਮ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਸੂਰਪੁਰ ਰੋਡ ਖਮਾਣੋ ਜੋ ਕਿ ਨੇੜੇ ਮਸਜਿਦ ਪੁਲ ਸੂਆ ਖਮਾਣੋ ਪਾਸ ਸਲੀਮ ਮਨੀ ਟਰਾਂਸਫਰ ਦੀ ਦੁਕਾਨ ਕਰਦੇ ਮੁੰਹਮਦ ਜੀਆਰੂਪ ਤੋਂ ਲੁੱਟ ਖੋਹ ਕਰਦੇ ਸਮੇਂ ਨਕਾਬ ਪੋਸ਼ਾਂ ਵਿੱਚੋਂ ਇੱਕ ਨਕਾਬ ਪੋਸ਼ ਦਾ ਰੁਮਾਲ ਮੂੰਹ ਤੋਂ ਉਤਰ ਕਾਰਨ ਇੱਕ ਨੂੰ ਪਹਿਚਾਣ ਲਿਆ ਜੋ ਕਿ ਉਸ ਦੀ ਦੁਕਾਨ 'ਤੇ ਆਉਂਦਾ-ਜਾਂਦਾ ਕਰਨਵੀਰ ਸਿੰਘ ਨਮਕ ਨੌਜਵਾਨ ਸੀ।
ਉਨ੍ਹਾਂ ਦੱਸਿਆ ਕਿ ਲੁਟੇਰੇ ਪਿੰਡ ਭਾਬਰੀ ਨਾਲ ਸੰਬੰਧਿਤ ਹਨ ਅਤੇ ਕਰਨਵੀਰ ਸਿੰਘ ਇਸ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਇੰਡ ਹੈ, ਕਿਉਂਕਿ ਕਰਨਵੀਰ ਸਿੰਘ ਦੀ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਨੌਜਵਾਨ ਮੁੰਹਮਦ ਜੀਆਰੂਪ ਨਾਲ ਜਾਣ ਪਛਾਣ ਹੋਣ ਕਰ ਕੇ ਉਸ ਦੀ ਦੁਕਾਨ 'ਚ ਆਉਣ ਜਾਣ ਕਾਰਨ ਜਾਣਕਾਰੀ ਰੱਖਦਾ ਸੀ ਕਿ ਕਿੱਥੋਂ-ਕਿੱਥੋਂ ਪੈਸਾ ਇਕੱਠਾ ਕਰ ਕੇ ਕਦੋਂ ਜਾਂਦਾ ਹੈ, ਜਿਸ ਕਰ ਕੇ ਕਰਨਵੀਰ ਸਿੰਘ ਨੇ ਆਪਣੇ ਹੋਰ ਦੋ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਐੱਸਪੀਡੀ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਨ੍ਹਾਂ ਲੁਟੇਰਿਆਂ ਪਾਸੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਨ੍ਹਾਂ ਪਾਸੋਂ ਹੋਰ ਵੀ ਕੀਤੀਆਂ ਹੋਈਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਾਏ ਓ ਰੱਬਾ: ਇਕ ਹੋਰ ਉਜੜ ਗਿਆ ਪਰਿਵਾਰ, ਡਿਊਟੀ ਦੇ ਰਹੇ ਨੌਜਵਾਨ ਸਕਿਓਰਿਟੀ ਗਾਰਡ ਦੀ ਮੌਤ
NEXT STORY