ਤਰਨਤਾਰਨ (ਰਾਜੂ)-ਥਾਣਾ ਸਦਰ ਪੱਟੀ ਦੀ ਪੁਲਸ ਨੇ ਸੱਟਾਂ ਮਾਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸੁਰਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਾਲੇਕੇ ਉਤਾੜ ਨੇ ਦੱਸਿਆ ਕਿ ਉਹ ਤੇ ਅਮਨਦੀਪ ਸਿੰਘ ਖੇਤਾਂ ਨੂੰ ਗੇੜਾ ਮਾਰਨ ਜਾ ਰਹੇ ਸਨ ਕਿ ਬੂਟਾ ਸਿੰਘ ਪੁੱਤਰ ਬੋਹੜ ਸਿੰਘ, ਜਗਰੂਪ ਸਿੰਘ ਉਰਫ ਜੂਪਾ, ਮਿੱਤੂ ਪੁੱਤਰ ਸੁੱਖਾ ਸਿੰਘ, ਰਾਮੂ ਪੁੱਤਰ ਸੁੱਖਾ ਸਿੰਘ ਵਾਸੀਆਨ ਕਾਲੇਕੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਸੱਟਾਂ ਮਾਰੀਆਂ। ਇਸ ਸਬੰਧੀ ਮੋਹਤਬਰ ਵਿਅਕਤੀ ਰਾਜ਼ੀਨਾਮਾ ਕਰਵਾਉਂਦੇ ਰਹੇ ਪਰ ਨਹੀਂ ਹੋ ਸਕਿਆ। ਤਫਤੀਸ਼ੀ ਅਫ਼ਸਰ ਨੇ ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਚਾਰਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਾਰੇ ਪੈਸੇ ਮੰਗਣ ਦੀ ਸ਼ਰਮਿੰਦਗੀ ਨੇ ਨੌਜਵਾਨ ਨੂੰ ਆਤਮ-ਹੱਤਿਆ ਲਈ ਉਕਸਾਇਆ
NEXT STORY