ਤਰਨਤਾਰਨ, (ਰਮਨ)- ਨੌਜਵਾਨਾਂ ਨੂੰ ਸੜਕ 'ਤੇ ਖੜ੍ਹੇ ਹੋ ਕੇ ਹੁੱਲੜਬਾਜ਼ੀ ਕਰਨੀ ਕਾਫੀ ਮਹਿੰਗੀ ਪੈ ਗਈ, ਜਾਣਕਾਰੀ ਅਨੁਸਾਰ ਕੁਝ ਨੌਜਵਾਨ ਜੋ ਆਪਣੀ ਸਵਿਫਟ ਕਾਰ ਵਿਚ ਸਰਹਾਲੀ ਰੋਡ 'ਤੇ ਖੜ੍ਹੇ ਹੋ ਕੇ ਹੁੱਲੜਬਾਜ਼ੀ ਕਰ ਰਹੇ ਸੀ, ਜਿਸ ਦੀ ਜਾਣਕਾਰੀ ਪੁਲਸ ਨੂੰ ਮਿਲੀ ਤਾਂ ਇਹ ਖਿਸਕਣ ਲੱਗੇ ਪੁਲਸ ਨੇ ਇਨ੍ਹਾਂ ਨੂੰ ਰੁਕਣ ਲਈ ਕਿਹਾ। ਪਰ ਇਨ੍ਹਾਂ ਨੌਜਵਾਨਾਂ ਜਿਨ੍ਹਾਂ ਦੀ ਗਿਣਤੀ ਕਰੀਬ ਚਾਰ ਸੀ ਨੇ ਆਪਣੀ ਗੱਡੀ ਪੁਲਸ ਨੂੰ ਚਕਮਾ ਦੇ ਸ਼ਹਿਰ ਵੱਲ ਭਜਾ ਲਈ, ਜਿਸ ਤੋਂ ਬਾਅਦ ਪੁਲਸ ਦੀਆਂ ਦੋ ਗੱਡੀਆਂ ਜਿਨ੍ਹਾਂ ਵਿਚ ਇਕ ਤੁਰੰਤ ਕਾਰਵਾਈ ਦਸਤਾ ਅਤੇ ਇਕ ਥਾਣਾ ਸਿਟੀ ਦੀ ਗੱਡੀ ਸ਼ਾਮਲ ਸੀ ਨੇ ਇਸ ਸਵਿਫਟ ਗੱਡੀ ਦਾ ਪਿੱਛਾ ਕਰਦੇ ਹੋਏ ਤਹਿਸੀਲ ਚੌਕ ਵਿਚ ਆ ਘੇਰਿਆ। ਇਸ ਸਾਰੇ ਮਾਮਲੇ ਨੂੰ ਵੇਖ ਸ਼ਹਿਰ ਵਾਸੀਆਂ ਦਾ ਭਾਰੀ ਇਕੱਠ ਹੋ ਗਿਆ ਅਤੇ ਜਾਮ ਲੱਗ ਗਿਆ। ਪੁਲਸ ਦੇ ਇਕ ਅਧਿਕਾਰੀ ਵੱਲੋਂ ਇਨ੍ਹਾਂ ਨੌਜਵਾਨਾ ਨੂੰ ਥਾਣੇ ਚੱਲਣ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਇਨਕਾਰ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਦੇ ਮੁਲਾਜ਼ਮਾਂ ਨੇ ਇਹਨਾਂ ਦੀ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਸਿਟੀ ਲਿਜਾਇਆ ਗਿਆ। ਇਸ ਮੌਕੇ ਟਰੈਫਿਕ ਪੁਲਸ ਦੇ ਇੰਚਾਰਜ ਵਿਨੋਦ ਕੁਮਾਰ ਅਤੇ ਟਰੈਫਿਕ ਸਟਾਫ ਵੀ ਹਾਜ਼ਰ ਸੀ।
ਕੀ ਕਹਿੰਦੇ ਹਨ ਡੀ. ਐੱਸ. ਪੀ.
ਇਸ ਸਬੰਧੀ ਡੀ. ਐੱਸ. ਪੀ. ਸਿਟੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਕੁੱਝ ਨੌਜਵਾਨ ਸਰਹਾਲੀ ਰੋਡ ਨੇੜੇ ਠੇਕੇ ਕੋਲ ਹੁੱਲੜਬਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਪਾਰਟੀ ਭੇਜੀ ਗਈ ਸੀ। ਪੁਲਸ ਨੂੰ ਵੇਖ ਨੌਜਵਾਨਾਂ ਨੇ ਆਪਣੀ ਗੱਡੀ ਮੌਕੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਸ ਨੇ ਕਾਮਯਾਬ ਨਹੀਂ ਹੋਣ ਦਿੱਤਾ। ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ ਹੈ, ਜਿਸ ਦੀ ਜਾਂਚ ਥਾਣਾ ਮੁਖੀ ਮਨਜਿੰਦਰ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।
ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ
NEXT STORY