ਮੋਗਾ (ਗੋਪੀ ਰਾਊਕੇ/ਆਜ਼ਾਦ/ਬਿੰਦਾ) : ਮੋਗਾ ਜ਼ਿਲ੍ਹੇ ਦੀ ਸਬ-ਡਵੀਜ਼ਨ ਧਰਮਕੋਟ ਅਧੀਨ ਪੈਂਦੀ ਪੁਲਸ ਚੌਂਕੀ ਬਲਖੰਡੀ 'ਚ ਲੰਘੀ ਰਾਤ ਉੱਦੋਂ ਵੱਡਾ ਬਿਖੇੜਾ ਖੜ੍ਹਾ ਹੋ ਗਿਆ, ਜਦੋਂ ਕਥਿਤ ਤੌਰ ’ਤੇ ਡੀ. ਐੱਸ. ਪੀ. ਧਰਮਕੋਟ ਵੱਲੋਂ ਪੁਲਸ ਚੌਂਕੀ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਚੌਂਕੀ ਇੰਚਾਰਜ ਅਤੇ ਹੋਰ ਪੁਲਸ ਮੁਲਾਜ਼ਮਾਂ ਨੂੰ ਸ਼ਰਾਬ ਦਾ ਸੇਵਨ ਕਰਦੇ ਹੋਏ ਦੇਖਿਆ ਗਿਆ।
ਅਤਿ ਭਰੋਸੇਯੋਗ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਸਬ-ਡਵੀਜ਼ਨ ਧਰਮਕੋਟ ਅਧੀਨ ਪੈਂਦੇ ਥਾਣਿਆਂ ਦੇ ਨਾਕਿਆਂ ਦੀ ਚੈਕਿੰਗ ਦੌਰਾਨ ਜਦੋਂ ਡੀ. ਐੱਸ. ਪੀ. ਧਰਮਕੋਟ ਬਲਖੰਡੀ ਚੌਂਕੀ ਪੁੱਜੇ ਤਾਂ ਪਤਾ ਲਗਾ ਕਿ ਕਾਫੀ ਸਮਾਂ ਚੌਂਕੀ ਮੁਲਾਜ਼ਮਾਂ ਵੱਲੋਂ ਗੇਟ ਤੱਕ ਵੀ ਨਹੀਂ ਖੋਲ੍ਹਿਆ ਗਿਆ। ਸੂਤਰ ਦੱਸਦੇ ਹਨ ਕਿ ਡੀ. ਐੱਸ. ਪੀ. ਵੱਲੋਂ ਡਿਊਟੀ 'ਚ ਕੋਤਾਹੀ ਵਰਤ ਰਹੇ ਮੁਲਾਜ਼ਮਾਂ ਨੂੰ ਰਾਤ ਸਮੇਂ ਹੀ ਝਾੜ ਪਾਈ ਗਈ।
ਇਸੇ ਦੌਰਾਨ ਹੀ ਸੰਪਰਕ ਕਰਨ ’ਤੇ ਡੀ. ਐੱਸ. ਪੀ. ਧਰਮਕੋਟ ਸੂਬੇਗ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਚੌਂਕੀ ਇੰਚਾਰਜ ਅਤੇ ਹੋਰ ਮੁਲਾਜਮਾਂ ਖਿਲਾਫ਼ ਕਾਰਵਾਈ ਲਈ ਰਿਪੋਰਟ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸ਼ਰਾਬ ਪੀ ਰਹੇ ਸਨ, ਪਰ ਇਸ ਤੋਂ ਬਿਨਾਂ ਹੋਰ ਕੋਈ ਗੱਲ ਸਾਹਮਣੇ ਨਹੀਂ ਆਈ।
ਪਿੰਡ ਸ਼ਾਹਪੁਰ 'ਚ ਬਾਦਲਾਂ ਨੂੰ ਵੱਡਾ ਝਟਕਾ, 25 ਪਰਿਵਾਰ ਢੀਂਡਸਾ ਨਾਲ ਜਾ ਮਿਲੇ
NEXT STORY