ਫਿਰੋਜ਼ਪੁਰ (ਕੁਮਾਰ) : ਇਕ ਪੁਲਸ ਮੁਲਾਜ਼ਮ ਦੀ ਗੱਡੀ ਵਿਚੋਂ ਸਰਕਾਰੀ ਰਿਵਾਲਵਰ ਚੋਰੀ ਹੋਣ ਸਬੰਧੀ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਸਰਕਾਰੀ ਰਿਵਾਲਵਰ ਚੋਰੀ ਹੋਣ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਪਾਣੀ ਕਾਰ ਮਾਰਕਾ ਟਾਟਾ ਇੰਡੀਗੋ 'ਚ ਆਪਣੀ ਡਿਊਟੀ ਨਾਕਾ ਦਾਰਾਪੁਰ ਨੂੰ ਜਾ ਰਿਹਾ ਸੀ ਤਾਂ ਰਾਤ ਵਕਤ ਕਰੀਬ 8:40 ਵਜੇ ਉਸਦੀ ਗੱਡੀ ਪਿੰਡ ਸੇਖਵਾਂ ਕੋਲ ਬਣੇ ਡਿਵਾਈਡਰ ਨਾਲ ਟਕਰਾ ਗਈ, ਜਿਥੇ ਉਸਦੀ ਖੜ੍ਹੀ ਗੱਡੀ ਵਿਚੋਂ ਕੋਈ ਨਾਮਲੂਮ ਵਿਅਕਤੀ ਉਸਦਾ ਸਰਕਾਰੀ ਰਿਵਾਲਵਰ 32 ਬੋਰ ਨੰ: ਟੀ-1175 ਸਮੇਤ ਚਾਰ ਰੌਂਦ ਚੋਰੀ ਕਰਕੇ ਲੈ ਗਿਆ। ਫਿਲਹਾਲ ਪੁਲਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਤਿਹਾਸਕ : ਪੀ. ਜੀ. ਆਈ. 'ਚ 70 ਘੰਟੇ ਦੇ ਬੱਚੇ ਦੇ ਆਰਗਨ ਡੋਨੇਟ
NEXT STORY