ਚੰਡੀਗੜ੍ਹ (ਪਾਲ) : ਸਿਰਫ਼ 70 ਘੰਟੇ ਇਸ ਦੁਨੀਆ ਨੂੰ ਦੇਖਣ ਤੋਂ ਬਾਅਦ ਬ੍ਰੇਨ ਡੈੱਡ ਡਿਕਲੇਅਰ ਹੋਏ ਇਕ ਨਵਜਾਤ ਬੱਚੇ ਦੇ ਆਰਗਨ ਪੀ. ਜੀ. ਆਈ. 'ਚ ਟਰਾਂਸਪਲਾਂਟ ਕੀਤੇ ਗਏ ਹਨ। ਪੀ. ਜੀ. ਆਈ. ਦੀ ਹਿਸਟਰੀ 'ਚ ਇਹ ਪਹਿਲੀ ਵਾਰ ਹੈ ਕਿ ਇੰਨੇ ਛੋਟੇ ਬੱਚੇ ਦੇ ਆਰਗਨ ਕਿਸੇ ਮਰੀਜ਼ ਨੂੰ ਟਰਾਂਸਪਲਾਂਟ ਕੀਤੇ ਗਏ ਹਨ, ਸਗੋਂ ਇੰਡੀਆ ਦਾ ਇਹ ਪਹਿਲਾ ਅਜਿਹਾ ਮਾਮਲਾ ਹੈ ਜਿੱਥੇ ਆਰਗਨ ਡੋਨਰ ਪੂਰੇ ਤਿੰਨ ਦਿਨ ਵੀ ਜ਼ਿੰਦਾ ਨਹੀਂ ਰਿਹਾ। ਪਟਿਆਲਾ ਦੇ ਰਹਿਣ ਵਾਲੇ ਪਰਿਵਾਰ ਦਾ ਇਹ ਪਹਿਲਾ ਬੱਚਾ (ਲੜਕਾ) ਸੀ। ਬੱਚੇ ਦਾ ਜਨਮ ਰਾਜਿੰਦਰਾ ਹਸਪਤਾਲ 'ਚ ਹੋਇਆ ਸੀ। ਜਨਮ ਤੋਂ ਹੀ ਬੱਚੇ ਦਾ ਦਿਮਾਗ ਡਿਵੈਲਪ ਨਹੀਂ ਹੋਇਆ ਸੀ। ਬੁੱਧਵਾਰ ਨੂੰ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਪਰਿਵਾਰ ਨੂੰ ਉਮੀਦ ਸੀ ਕਿ ਇਥੇ ਸ਼ਾਇਦ ਬੱਚਾ ਠੀਕ ਹੋ ਸਕੇਗਾ ਪਰ ਇੱਥੇ ਇਲਾਜ ਦੇ ਬਾਵਜੂਦ ਹਾਲਤ ਗੰਭੀਰ ਬਣੀ ਹੋਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਸਾਰੇ ਪ੍ਰੋਟੋਕਾਲ ਨੂੰ ਦੇਖਦੇ ਹੋਏ ਉਸ ਨੂੰ ਬ੍ਰੇਨ ਡੈੱਡ ਡਿਕਲੇਅਰ ਕਰ ਦਿੱਤਾ।
ਪਿਤਾ ਨੇ ਕੀਤਾ ਆਰਗਨ ਡੋਨੇਟ ਦਾ ਫੈਸਲਾ
ਪੀ. ਜੀ. ਆਈ. 'ਚ ਇਸ ਤਰ੍ਹਾਂ ਦਾ ਰੇਅਰ ਕੇਸ ਪਹਿਲਾਂ ਨਹੀਂ ਹੋਇਆ, ਲਿਹਾਜ਼ਾ ਟਰਾਂਸਪਲਾਂਟ ਕੋਰਡੀਨੇਟਰਸ ਨੇ ਵੀ ਇਸ ਬਾਰੇ ਨਹੀਂ ਸੋਚਿਆ। ਉਥੇ ਹੀ ਪਿਤਾ ਨੂੰ ਆਰਗਨ ਡੋਨੇਸ਼ਨ ਬਾਰੇ ਪਤਾ ਸੀ। ਉਨ੍ਹਾਂ ਖੁਦ ਪਹਿਲ ਕਰਦਿਆਂ ਬੇਟੇ ਦੇ ਆਰਗਨ ਡੋਨੇਸ਼ਨ ਦੀ ਗੱਲ ਕਹੀ ਕਿ ਕੀ ਇੰਨੇ ਛੋਟੇ ਬੱਚੇ ਦੇ ਆਰਗਨ ਡੋਨੇਟ ਕੀਤੇ ਜਾ ਸਕਦੇ ਹਨ। ਪੀ. ਜੀ. ਆਈ. ਰਿਜਨਲ ਟਰਾਂਸਪਲਾਂਟ ਡਿਪਾਰਟਮੈਂਟ ਦੇ ਹੈੱਡ ਡਾ. ਆਸ਼ੀਸ਼ ਸ਼ਰਮਾ ਮੁਤਾਬਕ ਬੱਚੇ 'ਚ ਟਰਾਂਸਪਲਾਂਟ ਉਂਝ ਵੀ ਮੁਸ਼ਕਿਲ ਹੁੰਦਾ ਹੈ ਪਰ ਇਹ ਬੱਚਾ ਬਹੁਤ ਹੀ ਛੋਟਾ ਸੀ ਤਾਂ ਮੁਸ਼ਕਿਲਾਂ ਜ਼ਿਆਦਾ ਸਨ। ਇਸ ਤਰ੍ਹਾਂ ਦੇ ਕੇਸਾਂ 'ਚ ਆਰਗਨ ਨੂੰ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਬੱਚੇ ਦੀਆਂ ਦੋਵੇਂ ਕਿਡਨੀਆਂ ਇਕ 23 ਸਾਲ ਦੇ ਨੌਜਵਾਨ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ ਹਨ। ਕਿਡਨੀਆਂ ਸਮੇਂ ਦੇ ਨਾਲ ਵਿਕਾਸ ਕਰਨਗੀਆਂ। ਇਸ 'ਚ 3 ਤੋਂ 4 ਸਾਲ ਤੱਕ ਦਾ ਸਮਾਂ ਲੱਗੇਗਾ। 6 ਘੰਟੇ ਦੇ ਪ੍ਰੋਸੈੱਸ 'ਚ ਮਰੀਜ਼ ਨੂੰ ਕਿਡਨੀਆਂ ਟਰਾਂਸਪਲਾਂਟ ਕੀਤੀਆਂ ਗਈਆਂ ਹਨ।
ਮਹਾ ਸ਼ਿਵਰਾਤਰੀ ਦੀਆਂ ਮੁਬਾਰਕਾਂ ਦੇਣਾ ਕਿਉਂ ਭੁੱਲੀ ਸਰਕਾਰ, ਮੁੱਖ ਮੰਤਰੀ ਕੋਲ ਮਸਲਾ ਉਠਾਵਾਂਗੀ : ਨਿਮਿਸ਼ਾ
NEXT STORY