ਜਗਰਾਓਂ (ਚਾਹਲ) : ਇੱਥੇ ਐੱਸ. ਐੱਸ. ਪੀ. ਦਫ਼ਤਰ ਵਿਖੇ ਏ. ਕੇ.-47 ਰਾਈਫਲ ਚੱਲਣ ਕਾਰਨ ਕਵਿੱਕ ਰਿਸਪਾਂਸ ਟੀਮ 'ਚ ਤਾਇਨਾਤ 45 ਸਾਲਾ ਥਾਣੇਦਾਰ ਗੁਰਜੀਤ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਸਤਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਥਾਣੇਦਾਰ ਗੁਰਜੀਤ ਸਿੰਘ ਦੀ ਡਿਊਟੀ ਰਾਤ 8 ਵਜੇ ਤੋਂ ਸ਼ੁਰੂ ਹੋਣੀ ਸੀ। ਕਵਿੱਕ ਰਿਸਪਾਂਸ ਟੀਮ 'ਚ ਤਾਇਨਾਤ ਸਾਰੇ ਅਧਿਕਾਰੀ ਡਿਊਟੀ 'ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰ ਪੂਰੀ ਤਰ੍ਹਾਂ ਨਾਲ ਤਿਆਰ ਕਰਦੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਹੋ ਸਕਦੇ ਨੇ ਡਰੋਨ ਹਮਲੇ, ਅੱਤਵਾਦੀਆਂ ਦੇ ਨਿਸ਼ਾਨੇ 'ਤੇ ਕਈ VIPs
ਇਸੇ ਤਰ੍ਹਾਂ ਸ਼ਾਮ 7.30 ਵਜੇ ਤੋਂ ਬਾਅਦ ਗੁਰਜੀਤ ਸਿੰਘ ਡਿਊਟੀ ਲਈ ਤਿਆਰ ਹੋ ਗਿਆ। ਉਸ ਨੇ ਦਿਨ ਵੇਲੇ ਡਿਊਟੀ ਦੇਣ ਵਾਲੇ ਮੁਲਾਜ਼ਮ ਤੋਂ ਏ. ਕੇ.-47 ਚੈੱਕ ਕਰਕੇ ਲੈਣੀ ਸੀ। ਰਾਈਫਲ ਚੈੱਕ ਕਰਦੇ ਸਮੇਂ ਇਸ 'ਚੋਂ ਗੋਲੀ ਚੱਲ ਗਈ ਅਤੇ ਥਾਣੇਦਾਰ ਦੀ ਛਾਤੀ 'ਤੇ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਿੱਡੂਖੇੜਾ ਕਤਲਕਾਂਡ : ਮੋਹਾਲੀ ਪੁਲਸ ਵੱਲੋਂ ਗੈਂਗਸਟਰ ਭੁੱਪੀ ਰਾਣਾ ਤੇ 5 ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਇਸ ਮੌਕੇ ਮ੍ਰਿਤਕ ਥਾਣੇਦਾਰ ਗੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰ ਤੇ ਥਾਣੇਦਾਰ ਜਗਰਾਜ ਸਿੰਘ ਨੇ ਦੱਸਿਆ ਕਿ ਡਿਊਟੀ ਬਦਲਦੇ ਸਮੇਂ ਏ. ਕੇ.-47 ਚੈੱਕ ਕਰਕੇ ਲੈਣੀ ਹੁੰਦੀ ਹੈ ਕਿ ਰਾਈਫ਼ਲ 'ਚ ਸਭ ਪੂਰਾ ਹੈ ਕਿ ਨਹੀਂ। ਸਿਰਫ ਇਹੀ ਚੈੱਕ ਕਰਦੇ ਸਮੇਂ ਗੁਰਜੀਤ ਸਿੰਘ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
NGT ਦੀ ਵੱਡੀ ਕਾਰਵਾਈ : ਲੁਧਿਆਣਾ ਨਗਰ ਨਿਗਮ ਨੂੰ ਠੋਕਿਆ 100 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
NEXT STORY