ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੀ ਪੁਲਸ ਨੇ ਸ਼ਨੀਵਾਰ ਨੂੰ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਾਢੇ 3 ਸਾਲ ਪਹਿਲਾਂ ਘਰੋਂ ਲਾਪਤਾ ਹੋਏ ਬੱਚੇ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਪੁਲਸ ਮੁਤਾਬਕ ਮਨਮੋਹਨ ਕਾਲੋਨੀ, ਬਹਾਦੁਰਕੇ ਤੋਂ 19 ਸਤੰਬਰ, 2015 ਨੂੰ ਪਰਸ ਰਾਮ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ 7 ਸਾਲਾਂ ਦਾ ਬੇਟਾ ਆਕਾਸ਼ ਕੁਮਾਰ ਘਰੋਂ ਬਾਹਰ ਖੇਡ ਰਿਹਾ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਇਸ ਸਬੰਧੀ ਪੁਲਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਬੀਤੇ ਦਿਨੀਂ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਆਕਾਸ਼ ਕੁਮਾਰ ਹੁਸ਼ਿਆਰਪੁਰ ਦੇ ਚਿਲਡਰਨ ਹੋਮ 'ਚ ਹੈ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਕਾਸ਼ ਦੇ ਪਿਤਾ ਪਰਸ ਸਾਮ ਨਾਲ ਸੰਪਰਕ ਕੀਤਾ। ਉਸ ਸਮੇਂ ਪਰਸ ਰਾਮ ਯੂ. ਪੀ. 'ਚ ਆਪਣੇ ਪਿੰਡ ਗਿਆ ਹੋਇਆ ਸੀ। ਪੁਲਸ ਨੇ ਉਸ ਨੂੰ ਇੱਥੇ ਬੁਲਾ ਲਿਆ ਅਤੇ ਫਿਰ ਚਿਲਡਰਨ ਹੋਮ 'ਚ ਬੱਚੇ ਦੀ ਸ਼ਨਾਖਤ ਕਰਨ ਤੋਂ ਬਾਅਦ ਉਸ ਨੂੰ ਥਾਣਾ ਲਾਡੋਵਾਲ ਲਿਆਂਦੀ ਗਿਆ। ਬੱਚੇ ਦੇ ਮਾਤਾ-ਪਿਤਾ ਵਲੋਂ ਪੁਲਸ ਦੇ ਇਸ ਕੰਮ ਲਈ ਵਾਰ-ਵਾਰ ਸ਼ੁਕਰੀਆ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤਾ ਸਮਾਗਮਾਂ ਦਾ ਵੇਰਵਾ
NEXT STORY