ਬਠਿੰਡਾ (ਸੁਖਵਿੰਦਰ) : ਜੋਧਪੁਰ ਕੈਚੀਆਂ ਸਥਿਤ ਇਕ ਜਗ੍ਹਾ 'ਤੇ ਛਾਪੇਮਾਰੀ ਦੌਰਾਨ ਮੌੜ ਪੁਲਸ ਦੇ ਦੋ ਕਾਮਿਆਂ ਨਾਲ ਹੱਥੋਪਾਈ ਕਰਨ ਦੇ ਦੋਸ਼ 'ਚ ਮੌੜ ਥਾਣੇ ਵਲੋਂ ਦੋ ਅਣਪਛਾਤੇ ਲੋਕਾਂ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਹੌਲਦਾਰ ਰਾਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸਿਪਾਹੀ ਸੁਖਦੀਪ ਸਿੰਘ ਨਾਲ ਮੌੜ ਮੰਡੀ ਵਿਖੇ ਜੋਧਪੁਰ ਕੈਚੀਆਂ ਸਥਿਤ ਗੋਰਾ ਸਿੰਘ ਦੇ ਠਿਕਾਣੇ 'ਤੇ ਛਾਪੇਮਾਰੀ ਕਰਨ ਲਈ ਗਏ ਸਨ।
ਉਕਤ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਛਾਪੇਮਾਰੀ ਕਰਨ ਲਈ ਪਹੁੰਚੇ ਤਾਂ ਗੋਰਾ ਸਿੰਘ ਵਲੋਂ ਪਰਿਵਾਰ ਮੈਂਬਰ ਰੇਖਾ, ਬੱਬੂ ਸਿੰਘ ਵਾਸੀ ਮੌੜ ਮੰਡੀ ਨੇ 2 ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਨਾਲ ਹੱਥੋ-ਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਪੁਲਸ ਕਾਮਿਆਂ ਦੀ ਵਰਦੀ ਦੇ ਸ਼ੋਲਡਰ ਵੀ ਪੁੱਟ ਦਿੱਤੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਸ ਵਲੋਂ ਉਕਤ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਰੀਦਕੋਟ 'ਚ ਵੱਧ ਰਹੇ ਕੋਰੋਨਾ ਦੇ ਮਰੀਜ਼, ਪੁਲਸ ਕਰਮਚਾਰੀ ਸਣੇ 3 ਨਵੇਂ ਮਾਮਲੇ ਆਏ ਸਾਹਮਣੇ
NEXT STORY