ਮੋਗਾ (ਵਿਪਨ)—ਮੋਗਾ ਜ਼ਿਲੇ 'ਚ ਨਸ਼ੇ ਦੀ ਵਧ ਰਹੀ ਵਿਕਰੀ ਨੂੰ ਦੇਖਦੇ ਹੋਏ ਅੱਜ ਮੋਗਾ ਪੁਲਸ ਨੇ ਭਾਰੀ ਪੁਲਸ ਫੋਰਸ ਅਤੇ ਡਾਗ ਸਕਵੇਅਡ ਨਾਲ ਮੋਗਾ ਦੇ ਨਾਲ ਲੱਗਦੇ ਪਿੰਡ ਲੰੜੇਕੇ ਦੀ ਐੱਮ.ਪੀ. ਬਸਤੀ 'ਚ ਕਰੀਬ 100 ਘਰਾਂ ਦੇ ਕਰੀਬ ਤਲਾਸ਼ੀ ਲਈ। ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ 'ਚ ਨਸ਼ੇ ਦੀ ਵਿਕਰੀ ਜ਼ੋਰਾਂ 'ਤੇ ਹੁੰਦੀ ਹੈ, ਜਿਸ ਦੇ ਚੱਲਦਿਆਂ ਪੁਲਸ ਵਲੋਂ 70 ਦੇ ਕਰੀਬ ਜਵਾਨਾਂ ਦੀ ਟੁਕੜੀ ਨਾਲ ਇਲਾਕੇ ਦਾ ਚੱਪਾ-ਚੱਪਾ ਛਾਣ ਮਾਰਿਆ। ਪੁਲਸ ਵਲੋਂ ਕਈ ਘੰਟੇ ਤੱਕ ਚਲਾਏ ਸਰਚ ਮੁਹਿੰਮ 'ਚ ਸ਼ੱਕੀ ਘਰਾਂ ਨੂੰ ਟਾਰਗੇਟ ਕਰਦਿਆਂ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਸ ਨੂੰ ਕਿਸੇ ਨਸ਼ੇ ਦੀ ਬਰਾਮਦਗੀ ਨਹੀਂ ਹੋਈ, ਪਰ ਪੁੱਛਗਿਛ ਲਈ ਪੁਲਸ 4-5 ਵਿਅਕਤੀ, ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਹਨ ਨੂੰ ਆਪਣੇ ਨਾਲ ਲੈ ਗਈ। ਪੁਲਸ ਮੁਤਾਬਕ ਉਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਇੱਥੇ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਦੌਰਾਨ ਕੌਂਸਲਰ ਨੇ ਮੰਨਿਆ ਕਿ ਉਨ੍ਹਾਂ ਦੀ ਬਸਤੀ 'ਚ ਕਈ ਨੌਜਵਾਨ ਨਸ਼ੇ ਦੇ ਆਦੀ ਹਨ, ਬਾਕੀ ਕੁਝ ਘਰ ਨਸ਼ਾ ਵੀ ਵੇਚਦੇ ਹਨ।
ਦੱਸ ਦੇਈਏ ਕਿ ਪਿਛਲੇ ਦਿਨੀਂ ਨਸ਼ੇ ਦੀ ਦਲਦਲ 'ਚ ਫਸੀ 17 ਸਾਲਾ ਇਕ ਲੜਕੀ ਨੇ ਇਲਾਕੇ 'ਚ ਵੱਡੇ ਪੱਧਰ 'ਤੇ ਨਸ਼ਾ ਵਿਕਣ ਦੀ ਗੱਲ ਕਹੀ ਸੀ।
ਭਾਰੀ ਬਾਰਸ਼ ਨੇ ਗਰੀਬ ਦਾ ਘਰ ਕੀਤਾ ਢਹਿ-ਢੇਰੀ
NEXT STORY