ਖਾਲੜਾ/ਭਿੱਖੀਵਿੰਡ (ਸੁਖਚੈਨ, ਅਮਨ) : ਬੀਤੇ ਦੋ ਦਿਨ ਤੋਂ ਹੋਈ ਭਾਰੀ ਬਾਰਸ਼ ਨੇ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ, ਉਥੇ ਹੀ ਇਹ ਬਰਸਾਤ ਗਰੀਬ ਲੋਕਾਂ ਲਈ ਆਫਤ ਬਣ ਗਈ ਹੈ ਕਿਉਕਿ ਭਾਰੀ ਬਾਰਸ਼ ਕਾਰਣ ਜਿਥੇ ਗਰੀਬ ਮਜ਼ਦੂਰ ਕੰਮ ਨਾ ਮਿਲਣ ਕਰ ਕੇ ਰੋਟੀ ਤੋਂ ਔਖੇ ਹੋ ਗਏ ਹਨ, ਉਥੇ ਹੀ ਕਈ ਗਰੀਬ ਘਰਾਂ ਦੇ ਕੋਠਿਆਂ ਦੀਆਂ ਛੱਤਾਂ ਡਿੱਗਣ ਕਰ ਕੇ ਕੁਦਰਤ ਦੀ ਦੋਹਰੀ ਮਾਰ ਪੈ ਗਈ ਹੈ। ਹਲਕਾ ਖੇਮਕਰਨ ਦੇ ਪਿੰਡ ਮਾੜੀਮੇਘਾ ਦੇ ਵਾਸੀ ਜਗੀਰ ਸਿੰਘ ਪੁੱਤਰ ਜੱਸਾ ਸਿੰਘ ਦੇ ਕਮਰੇ ਦੀ ਛੱਤ ਡਿੱਗਣ ਨਾਲ ਘਰ ਦਾ ਕੀਮਤੀ ਸਾਮਾਨ ਛੱਤ ਹੇਠਾਂ ਦੱਬ ਕੇ ਤਬਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਕੌਰ ਪਤਨੀ ਜੱਸਾ ਸਿੰਘ ਵਾਸੀ ਮਾੜੀਮੇਘਾ ਨੇ ਦੱਸਿਆ ਕਿ ਕੱਲ ਸਵੇਰੇ ਅਚਾਨਕ ਹੋਈ ਭਾਰੀ ਬਾਰਸ਼ ਕਾਰਣ ਸਾਡੇ ਕਮਰੇ 'ਤੇ ਪਾਈ ਡਾਟ ਅਚਾਨਕ ਥੱਲੇ ਡਿੱਗ ਪਈ, ਜਿਸ ਕਾਰਣ ਘਰ ਦਾ ਸਾਰਾ ਕੀਮਤੀ ਸਾਮਾਨ ਪੱਖਾ, ਅਲਮਾਰੀ, ਟੀ.ਵੀ., ਬੈੱਡ ਆਦਿ ਛੱਤ ਹੇਠਾਂ ਦੱਬ ਕੇ ਟੁੱਟ ਗਿਆ। ਉਸ ਨੇ ਭਰੇ ਮਨ ਨਾਲ ਕਿਹਾ ਮੇਰਾ ਪਤੀ ਮਜ਼ਦੂਰੀ ਕਰਦਾ ਹੈ। ਮੇਰੇ ਦੋ ਛੋਟੇ ਲੜਕੇ ਅਤੇ ਦੋ ਛੋਟੀਆਂ ਲੜਕੀਆਂ ਹਨ, ਜਿਸ ਕਾਰਣ ਘਰ ਦਾ ਖਰਚਾ ਚੱਲਣਾ ਬੇਹੱਦ ਮੁਸ਼ਕਲ ਹੈ। ਪੀੜਤਾ ਨੇ ਮੰਗ ਕੀਤੀ ਕਿ ਬਾਰਸ਼ ਨਾਲ ਹੋਏ ਨੁਕਸਾਨ ਦੀ ਸਰਕਾਰ ਉਨ੍ਹਾਂ ਨੂੰ ਆਰਥਿਕ ਮਦਦ ਦੇਵੇ।
ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
NEXT STORY