ਖੰਨਾ (ਸੁਖਵਿੰਦਰ ਕੌਰ, ਕਮਲ)- ਖੰਨਾ ਪੁਲਸ ਨੇ 3 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸਬ-ਡਵੀਜ਼ਨ ਖੰਨਾ ਦੇ ਡੀ. ਐੱਸ. ਪੀ. ਰਾਜਨਪਰਮਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਖੰਨਾ ਦੇ ਇੰਸਪੈਕਟਰ ਵਿਨੋਦ ਕੁਮਾਰ ਤੇ ਥਾਣੇਦਾਰ ਅਮਰੀਕ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਜਾਅਲੀ ਭਾਰਤੀ ਕਰੰਸੀ ਸਮੇਤ 3 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੇ ਵਿਅਕਤੀ ਸ਼ਿਵ ਮੰਦਰ ਦੇ ਨੇੜੇ ਜਾਅਲੀ ਕਰੰਸੀ ਦੇ ਨੋਟ ਬਣਾ ਕੇ ਗਾਹਕ ਨੂੰ ਦੇਣ ਲਈ ਖੜ੍ਹੇ ਸਨ। ਜਿਨ੍ਹਾਂ ਦਾ ਨਾਂ ਆਸ਼ੂ ਪੁੱਤਰ ਦਵਿੰਦਰ ਸਿੰਘ, ਮਨਦੀਪ ਟੰਡਨ ਉਰਫ਼ ਸਨੀ ਪੁੱਤਰ ਭੋਲਾ ਸਿੰਘ, ਵਿਕਾਸ ਉਰਫ਼ ਵਿੱਕੀ ਪੁੱਤਰ ਸ਼ਾਮ ਸਿੰਘ ਹੈ। ਉਨ੍ਹਾਂ ਪਾਸੋਂ ਕੁੱਲ 3 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਦੇ ਨੋਟ ਬਰਾਮਦ ਹੋਏ। ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।
ਅਕਾਲੀ-ਬਸਪਾ ਗਠਜੋੜ ਦੇ ਤੋੜ ਵਜੋਂ ਤਿਵਾੜੀ ਜਾਂ ਸਿੰਗਲਾ ਨੂੰ ਕਾਂਗਰਸ ਬਣਾ ਸਕਦੀ ਹੈ ਪੰਜਾਬ ਪ੍ਰਧਾਨ
NEXT STORY