ਖਰੜ (ਅਮਰਦੀਪ) : ਇਕ ਐਕਟਿਵਾ ਸਵਾਰ ਸ਼ਰਾਬੀ ਵਿਅਕਤੀ ਨੇ ਟ੍ਰੈਫਿਕ ਪੁਲਸ ਨਾਲ ਗਾਲੀ-ਗਲੋਚ ਕਰਕੇ ਉਸ ਦੀ ਵਰਦੀ ਪਾੜ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਹਰਜਿੰਦਰ ਸਿੰਘ, ਥਾਣੇਦਾਰ ਗੁਰਚਰਨ ਸਿੰਘ ਅਤੇ ਸਿਪਾਹੀ ਦਿਲਬਾਗ ਸਿੰਘ ਏਅਰ ਪੋਰਟ ਰੋਡ ਸਾਈਡ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਸਨ ਤਾਂ ਇਕ ਐਕਟਿਵਾ ਨੰਬਰ ਸੀ. ਐੱਚ. 04 ਐੱਫ-1692 'ਤੇ ਸਵਾਰ ਵਿਅਕਤੀ ਨੂੰ ਜਦੋਂ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਰੋਕਿਆ ਤਾਂ ਉਹ ਆਪਣੀ ਐਕਟਿਵਾ ਨੂੰ ਖੜ੍ਹੀ ਕਰ ਕੇ ਮੁਲਾਜ਼ਮਾਂ ਨਾਲ ਤਕਰਾਰਬਾਜ਼ੀ ਕਰਨ ਲੱਗਾ।
ਇਸ ਤਕਰਾਰਬਾਜ਼ੀ ਨੂੰ ਦੇਖਦੇ ਹੋਏ ਥਾਣੇਦਾਰ ਹਰਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਸ਼ਰਾਬੀ ਵਿਅਕਤੀ ਨੂੰ ਕਾਫੀ ਸਮਝਾਉਣ ਤੋਂ ਬਾਅਦ ਉਹ ਗਲ ਪੈ ਗਿਆ ਅਤੇ ਟ੍ਰੈਫਿਕ ਮੁਲਾਜ਼ਮ ਸਿਪਾਹੀ ਦਿਲਬਾਗ ਸਿੰਘ ਦੇ ਗਲਾਮੇ ਨੂੰ ਹੱਥ ਉਸ ਦੀ ਪਹਿਨੀ ਹੋਈ ਵਰਦੀ ਦੀ ਕਮੀਜ਼ ਪਾੜ ਦਿੱਤੀ ਅਤੇ ਉਸ ਨਾਲ ਹੱਥੋ ਪਾਈ ਕਰਨ ਲੱਗ ਪਿਆ ਅਤੇ ਤਿੱਖੀ ਚੀਜ਼ ਨਾਲ ਉਸ 'ਤੇ ਵਾਰ ਕਰ ਦਿੱਤਾ ਅਤੇ ਟ੍ਰੈਫਿਕ ਸਿਪਾਹੀ ਜ਼ਖਮੀ ਹੋ ਗਿਆ, ਜਿਸ ਨੂੰ ਖਰੜ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੋਸ਼ੀ ਬੀਰ ਬਹਾਦਰ ਪੁੱਤਰ ਜਾਮ ਲਾਲ ਵਾਸੀ ਮਕਾਨ ਨੰਬਰ-72, ਸੈਕਟਰ-41ਬੀ ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ। ਅੱਜ ਜਾਂਚ ਅਧਿਕਾਰੀ ਏ. ਐੱਸ. ਆਈ. ਜੀਵਨ ਸਿੰਘ ਨੇ ਕਥਿਤ ਦੋਸ਼ੀ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਵਧਿਆ ਕਹਿਰ, 2 ਮਰੀਜ਼ਾਂ ਦੀ ਮੌਤ ਤੇ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ
NEXT STORY