ਬਠਿੰਡਾ : ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਵਿਚ ਆਪਣੇ ਸਹੁਰੇ ਘਰ ਪਤਨੀ ਨੂੰ ਮਿਲਣ ਗਏ ਪੁਲਸ ਮੁਲਾਜ਼ਮ ਜੀਜੇ ਅਤੇ ਭੈਣ ਦਾ ਉਸ ਦੇ ਸਾਲੇ ਵਲੋਂ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਵਾਰਦਾਤ ਵਿਚ ਵਰਤੇ ਗਏ ਤੇਜ਼ਧਾਰ ਹਥਿਆਰਾਂ ਨੂੰ ਕਬਜ਼ੇ ’ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਦੋਵੇਂ ਮ੍ਰਿਤਕ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਅਤੇ ਦੋਵਾਂ ਨੇ ਚਾਰ ਸਾਲ ਪਹਿਲਾਂ ਪਰਿਵਾਰ ਦੇ ਖ਼ਿਲਾਫ਼ ਜਾ ਕੇ ਅਦਾਲਤੀ ਵਿਆਹ ਕਰਵਾਇਆ ਸੀ, ਪਰ ਜਗਮੀਤ ਪਤਨੀ ਨੂੰ ਪਰਿਵਾਰ ਦੀ ਸਹਿਮਤੀ ਨਾਲ ਵਸਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਯੂ .ਕੇ. ਬੇਸਡ ਪਰਮਜੀਤ ਸਿੰਘ ਉਰਫ ਢਾਡੀ ਅੰਮ੍ਰਿਤਸਰ ’ਚ ਗ੍ਰਿਫ਼ਤਾਰ
ਕਾਂਸਟੇਬਲ ਜਗਮੀਤ ਦੇ ਅੱਗੇ ਰੱਖੀ ਸੀ ਸ਼ਰਤ
ਬੇਅੰਤ ਕੌਰ ਦੇ ਪਰਿਵਾਰ ਨੇ ਜਗਮੀਤ ਸਿੰਘ ਦੇ ਅੱਗੇ ਸ਼ਰਤ ਰੱਖੀ ਸੀ ਕਿ ਜਦੋਂ ਤਕ ਬੇਅੰਤ ਕੌਰ ਦੀ ਵੱਡੀ ਭੈਣ ਦਾ ਵਿਆਹ ਨਹੀਂ ਹੁੰਦਾ ਉਦੋਂ ਤਕ ਉਹ ਬੇਅੰਤ ਕੌਰ ਨੂੰ ਨਹੀਂ ਮਿਲੇਗਾ। ਪਰਿਵਾਰ ਦਾ ਮੰਨਣਾ ਸੀ ਕਿ ਦੋਵਾਂ ਦੇ ਇਸ ਕਦਮ ਨਾਲ ਵੱਡੀ ਧੀ ਦਾ ਵਿਆਹ ਨਹੀਂ ਹੋ ਰਿਹਾ ਸੀ। ਵਿਆਹ ਦੇ ਬਾਵਜੂਦ ਬੇਅੰਤ ਕੌਰ ਇਕ ਸਾਲ ਤੋਂ ਪੇਕੇ ਘਰ ਰਹਿ ਰਹੀ ਸੀ ਕਿਉਂਕਿ ਜਗਮੀਤ ਸਿੰਘ ਪਰਿਵਾਰ ਦੀ ਸਹਿਮਤੀ ਨਾਲ ਪਤਨੀ ਨੂੰ ਵਸਾਉਣਾ ਚਾਹੁੰਦਾ ਸੀ। ਜਗਮੀਤ ਬਠਿੰਡਾ ਵਿਚ ਆਪਣੇ ਭਰਾ ਨਾਲ ਰਹਿੰਦਾ ਸੀ।
ਇਹ ਵੀ ਪੜ੍ਹੋ : CM ਭਗਵੰਤ ਮਾਨ ਵਲੋਂ ਪੰਜਾਬ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨਾਲ ਮੀਟਿੰਗ, ਸਖ਼ਤ ਹੁਕਮ ਜਾਰੀ
ਪੁਲਸ ਮੁਲਾਜ਼ਮ ਭਰਾ ਦੇ ਸਾਹਮਣੇ ਹੋਇਆ ਦੋਹਰਾ ਕਤਲ ਕਾਂਡ
ਐੱਸ. ਐੱਸ. ਪੀ. ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਮੁਲਾਜ਼ਮ ਦੇ ਕਤਲ ਮਾਮਲੇ ਵਿਚ ਥਾਣਾ ਨਥਾਣਾ ਵਿਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਕਾਂਸਟੇਬਲ ਜਗਮੀਤ ਸਿੰਘ ਦੇ ਭਰਾ ਸੰਦੀਪ ਸਿੰਘ ਨਿਵਾਸੀ ਪਿੰਡ ਤੁੰਦਵਾਲੀ ਹਾਲ ਆਬਾਦ ਆਦ੍ਰਸ ਨਗਰ ਗਲੀ ਨੰਬਰ 15/1 ਬਠਿੰਡਾ ਦੇ ਬਿਆਨ ’ਤੇ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਸਿੰਗ ਬਤੌਰ ਸਿਪਾਹੀ ਕਿਊਆਰਟੀ ਬਠਿੰਡਾ ਵਿਚ ਤਾਇਨਾਤ ਹੈ। ਵੱਡਾ ਭਰਾ ਜਗਮੀਤ ਸਿੰਘ ਵੀ ਪੁਲਸ ਦਾ ਮੁਲਾਜ਼ਮ ਸੀ ਅਤੇ ਇਨ੍ਹਾਂ ਦੋਵਾਂ ਪੁਲਸ ਲਾਈਨ ਵਿਚ ਐੱਮ. ਟੀ. ਬ੍ਰਾਂਚ ਵਿਚ ਤਾਇਨਾਤ ਸਨ। 4 ਸਾਲ ਪਹਿਾਂ ਉਸ ਨੇ ਪਿੰਡ ਤੁੰਦਵਾਲੀ ਦੀ ਰਹਿਣ ਵਾਲੀ ਬੇਅੰਤ ਕੌਰ ਉਰਫ ਮਨੀ ਨਾਲ ਪਰਿਵਾਰ ਦੇ ਖਿਲਾਫ ਜਾ ਕੇ ਕੋਰਟ ਮੈਰਿਜ ਕਰਵਾਈ ਸੀ। ਸੰਦੀਪ ਨੇ ਦੱਸਿਆ ਕਿ ਉਹ ਜਗਮੀਤ ਅਤੇ ਪਿਤਾ ਕੇਵਲ ਨਾਲ ਐਤਵਾਰ ਸ਼ਾਮ 7.30 ਵਜੇ ਦੇ ਕਰੀਬ ਪਿੰਡ ਤੁੰਗਵਾਲੀ ਵਿਚ ਸਫਾਈ ਕਰਨ ਅਤੇ ਆਪਣੇ ਦਰੱਖਤਾਂ ਨੂੰ ਪਾਣੀ ਦੇਣ ਗਏ ਸੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਇਨਸਾਨੀਅਤ ਸ਼ਰਮਸਾਰ, ਘਰੋਂ ਸੈਰ ਕਰਨ ਗਈ 15 ਸਾਲਾ ਕੁੜੀ ਨਾਲ 4 ਮੁੰਡਿਆਂ ਵੱਲੋਂ ਗੈਂਗਰੇਪ
ਉਥੇ 9 ਵਜੇ ਵੱਜ ਗਏ। ਜਗਮੀਤ ਸਿੰਘ ਉਸ ਨੂੰ ਦੱਸ ਕੇ ਚਲਾ ਗਿਆ ਕਿ ਉਹ ਬੇਅੰਤ ਕੌਰ ਨੂੰ ਮਿਲਣ ਜਾ ਰਿਹਾ ਹੈ। ਜਦੋਂ ਉਸ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਹ ਉਸ ਦੀ ਗੱਲ ਸੁਣੇ ਬਿਨਾਂ ਉਥੋਂ ਚਲਾ ਗਿਆ। ਉਹ ਵੀ ਖੇਤਾਂ ਦੇ ਰਸਤਿਓਂ ਜਗਮੀਤ ਦੇ ਪਿੱਛੇ ਚਲਾ ਗਿਆ। 9.10 ਵਜੇ ਦਾ ਸਮਾਂ ਹੋਵੇਗਾ ਜਦੋਂ ਉਹ ਹੰਸਾ ਸਿੰਘ ਬਕਰਿਆਂਵਾਲੇ ਦੇ ਘਰ ਕੋਲ ਪਹੁੰਚਿਆ ਤਾਂ ਦੇਖਿਆ ਕਿ ਬਲਕਰਨ ਸਿੰਘ, ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਜਗਮੀਤ ਨਾਲ ਗੱਲਬਾਤ ਕਰ ਰਹੇ ਸਨ। ਇੰਨੇ ਵਿਚ ਉਕਤ ਲੋਕਾਂ ਨੇ ਜਗਮੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਗਮੀਤ ਦੀਆਂ ਚੀਕਾਂ ਸੁਣ ਕੇ ਜਦੋਂ ਉਸ ਦੀ ਭਾਬੀ ਬਾਹਰ ਆਈ ਤਾਂ ਉਹ ਜਗਮੀਤ ਦੇ ਉਪਰ ਲੰਮੇ ਪੈ ਗਈ, ਹਮਲਾਵਰਾਂ ਨੇ ਦੋਵਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਵਿਚ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਕੁੜੀ ਦੇ ਭਰਾਵਾਂ ਵਲੋਂ ਪੁਲਸ ਮੁਲਾਜ਼ਮ ਜੀਜੇ ਤੇ ਭੈਣ ਦਾ ਸ਼ਰੇਆਮ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ IAS/PCS ਅਧਿਕਾਰੀਆਂ ਦਾ ਵੱਡੇ ਪੱਧਰ 'ਤੇ ਤਬਾਦਲਾ, ਪੜ੍ਹੋ ਪੂਰੀ ਸੂਚੀ
NEXT STORY