ਲੁਧਿਆਣਾ (ਜੋਸ਼ੀ) : ਗੋਆ ਸਰਕਾਰ ਵਲੋਂ ਚਲਾਈ ਜਾਂਦੀ ‘ਰਾਜਸ਼੍ਰੀ 500 ਮੰਥਲੀ ਲਾਟਰੀ’ ਦੇ ਨਿਕਲੇ ਡ੍ਰਾਅ ਵਿਚ ਭੀਖੀ (ਮਾਨਸਾ) ਦੀ ਨਿਵਾਸੀ ਅਮਰਜੀਤ ਕੌਰ ਨੇ 10 ਲੱਖ ਰੁਪਏ ਦਾ ਕੰਸੋਲੇਸ਼ਨ ਪੁਰਸਕਾਰ ਜਿੱਤਿਆ ਹੈ। ਪੰਜਾਬ ਪੁਲਸ ਮੁਲਾਜ਼ਮ ਦੀ ਧਰਮਪਤਨੀ ਅਮਰਜੀਤ ਕੌਰ ਨੇ ਇਹ ਟਿਕਟ (ਨੰ. ਈ-56762) ਬੁੱਢਲਾਡਾ ਦੇ ‘ਗਰਗ ਐਂਟਰਪ੍ਰਾਈਜ਼ਿਜ਼’ ਤੋਂ ਖਰੀਦੀ ਸੀ। ਇਸ ਮੌਕੇ ਲੁਧਿਆਣਾ ਤੋਂ ਕੰਪਨੀ ਦੇ ਅਧਿਕਾਰੀਆਂ ਰਾਜ ਕੁਮਾਰ ਵਰਮਾ ਅਤੇ ਵਿਰੇਸ਼ ਹਿਮਾਨੀ ਨੇ ਜੇਤੂ ਅਮਰਜੀਤ ਕੌਰ ਅਤੇ ਵਿਕ੍ਰੇਤਾ ਰਾਜ ਕੁਮਾਰ ਗਰਗ ਨੂੰ ਫੁੱਲਾਂ ਦੇ ਗੁਲਦਸਤੇ, ਕੇਕ ਅਤੇ ਮਿਠਾਈ ਖੁਆ ਕੇ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਪੰਜਾਬ ਬੰਦ : 21 ਅਗਸਤ ਨੂੰ ਬੰਦ ਹੋਣਗੇ ਸਕੂਲ, ਕਾਲਜ ਜਾਂ ਨਹੀਂ, ਜਾਣੋ ਪੂਰੀ ਅਪਡੇਟ
ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗਰਗ ਲਾਟਰੀ ਰਾਹੀਂ ਵੇਚੀਆਂ ਟਿਕਟਾਂ ’ਤੇ ਲੱਖਾਂ ਰੁਪਏ ਦੇ ਇਨਾਮ ਨਿਕਲ ਚੁੱਕੇ ਹਨ। 11 ਅਗਸਤ ਵਾਲੇ ਡ੍ਰਾਅ ਵਿਚ 1-1 ਲੱਖ ਰੁਪਏ ਦੇ 3 ਦੂਜੇ ਇਨਾਮ ਵੀ ਲੱਗੇ ਹਨ। ਇਹ ਡ੍ਰਾਅ ਹਰ ਮਹੀਨੇ ਦੇ ਦੂਜੇ ਮੰਗਲਵਾਰ ਸ਼ਾਮ 6.30 ਵਜੇ ਗੋਆ ਵਿਚ ਕੱਢਿਆ ਜਾਂਦਾ ਹੈ, ਜਿਸ ਦਾ ਲਾਈਵ ਪ੍ਰਸਾਰਣ ਯੂ-ਟਿਊਬ ’ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 400 ਰੁਪਏ ਦੀ ਕੀਮਤ ਵਾਲੇ ‘ਰਾਜਸ਼੍ਰੀ ਰੱਖੜੀ ਬੰਪਰ’ਦੀ ਵਿਕਰੀ ਵੀ ਜ਼ੋਰਾਂ 'ਤੇ ਹੈ, ਜਿਸ ਦਾ ਪਹਿਲਾ ਇਨਾਮ 1 ਕਰੋੜ 21 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਵੀਰਵਾਰ ਨੂੰ ਛੁੱਟੀ ਦਾ ਐਲਾਨ, ਸੰਗਰੂਰ ਜ਼ਿਲ੍ਹੇ ਦੇ ਸਕੂਲ, ਕਾਲਜ 'ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ
NEXT STORY