ਸ੍ਰੀ ਆਨੰਦਪੁਰ ਸਾਹਿਬ (ਚੌਵੇਸ਼ ਲਟਾਵਾ)— ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਪੈਂਦੇ ਕੋਟਲਾ ਪਾਵਰ ਹਾਊਸ ਦੀ ਨਹਿਰ 'ਤੇ ਬਣੇ ਹੋਏ ਗੇਟਾਂ 'ਤੇ ਦੋ ਤੈਰਦੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸਥਾਨਕ ਲੋਕਾਂ ਦੀ ਮਦਦ ਸਮੇਤ ਪੁਲਸ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਕੋਲ ਨਹਿਰ 'ਚੋਂ ਬ੍ਰੀਜਾ ਕਾਰ ਕੱਢੀ ਗਈ ਸੀ। ਉਸ 'ਚੋਂ ਦੋ ਨੌਜਵਾਨ ਅਜੇ ਨਹੀਂ ਨਿਕਾਲੇ ਗਏ ਸਨ।

ਬਰਾਮਦ ਹੋਈਆਂ ਦੋਵੇਂ ਲਾਸ਼ਾਂ 'ਚੋਂ ਇਕ ਦੀ ਪਛਾਣ ਬ੍ਰੀਜਾ ਕਾਰ ਵਾਲੇ ਦੇ ਰੂਪ 'ਚ ਹੋਈ ਹੈ। ਉਸ ਦਾ ਨਾਂ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਹੈ। ਇਹ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਬਰਾਰੀ ਦਾ ਰਹਿਣ ਵਾਲਾ ਸੀ। ਦੂਜੀ ਲਾਸ਼ ਨੰਗਲ ਦੇ ਨੇੜੇ ਗੰਭੀਰਪੁਰ ਦੇ ਇਕ ਲੜਕੇ ਦੀ ਦੱਸੀ ਜਾ ਰਹੀ ਹੈ। ਲਾਸ਼ਾਂ ਨੂੰ ਕੱਢਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਪੋਸਟਮਾਰਟਮ ਤੋਂ ਦੋਵੇਂ ਲਾਸ਼ਾਂ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ।

ਮਜੀਠਾ 'ਚ ਅਣਖ ਖਾਤਰ 15 ਸਾਲਾ ਕੁੜੀ ਤੇ 19 ਸਾਲਾ ਮੁੰਡੇ ਦਾ ਕਤਲ
NEXT STORY