ਹੁਸ਼ਿਆਰਪੁਰ, (ਅਮਰਿੰਦਰ)- ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਅੱਜ ਸ਼ਾਮੀਂ ਕਰੀਬ 6.30 ਵਜੇ ਇਕ ਲਡ਼ਕੀ ਦੇ ਹੱਥੋਂ ਮੋਬਾਇਲ ਝਪਟ ਕੇ ਫਰਾਰ ਹੋ ਰਹੇ ਮੋਟਰਸਾਈਕਲ ਸਵਾਰ ਨੂੰ ਲੋਕਾਂ ਨੇ ਛਿਤਰੌਲ ਉਪਰੰਤ ਪੁਲਸ ਦੇ ਹਵਾਲੇ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਤਪੁਰਾ ਦੀ ਰਹਿਣ ਵਾਲੀ ਇਕ ਲਡ਼ਕੀ ਹੱਥ ’ਚ ਫੋਨ ਫਡ਼ੀ ਜਗਤਪੁਰਾ ਤੋਂ ਪ੍ਰੇਮਗਡ਼੍ਹ ਰੋਡ ’ਤੇ ਸਥਿਤ ਪੁਰਾਣੇ ਟੈਂਪੂ ਸਟੈਂਡ ਚੌਕ ਵੱਲ ਆ ਰਹੀ ਸੀ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਕਰੀਬ 25 ਸਾਲਾ ਨੌਜਵਾਨ ਨੇ ਉਸ ਕੋਲੋਂ ਬੜੀ ਫੁਰਤੀ ਨਾਲ ਮੋਬਾਇਲ ਝਪਟ ਲਿਆ। ਲੜਕੀ
ਦੇ ਰੌਲਾ ਪਾਉਣ ’ਤੇ ਦੁਕਾਨਦਾਰਾਂ ਨੇ ਝਪਟਮਾਰ ਨੂੰ ਕਾਬੂ ਕਰ ਕੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾ ਸਿਟੀ ਦੀ ਪੁਲਸ ਲੋਕਾਂ ਵੱਲੋਂ ਕਾਬੂ ਕੀਤੇ ਝਪਟਮਾਰ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ।
ਕਣਕ ਮੰਗਣ ਆਏ ਘਰ ਲੁੱਟ ਕੇ ਲੈ ਗਏ, ਅੌਰਤ ਨੂੰ ਕੀਤਾ ਜ਼ਖਮੀ
NEXT STORY