ਨੂਰਪੁਰਬੇਦੀ (ਸ਼ਰਮਾ)- ਪੁਲਸ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਮਾਂ ਮੌੜ 'ਚ ਇੰਚਾਰਜ ਬਲਵੀਰ ਸਿੰਘ ਨੇ ਇਲਾਕੇ ਦੇ ਮੋਹਤਬਰਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਉਨ੍ਹਾਂ ਪਿੰਡਾਂ 'ਚ ਪਹਿਰੇ, ਮੰਦਿਰਾਂ ਤੇ ਗੁਰਦੁਆਰਾ ਸਾਹਿਬਾਨ 'ਚ ਸੀ. ਸੀ. ਟੀ. ਵੀ. ਕੈਮਰੇ ਲਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ 'ਚ ਜੋ ਬਿਨਾਂ ਨੰਬਰਾਂ ਦੇ ਮੋਟਰਸਾਈਕਲ ਚੱਲ ਰਹੇ ਹਨ ਤੇ ਸਕੂਲਾਂ ਅੱਗੇ ਜੋ ਨੌਜਵਾਨ ਖੜ੍ਹਦੇ ਹਨ, ਉਨ੍ਹਾਂ ਖਿਲਾਫ ਜਲਦੀ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ 'ਚ ਵੱਖ-ਵੱਖ ਸੂਬਿਆਂ ਤੋਂ ਆਏ ਲੋਕਾਂ, ਜੋ ਕਿਰਾਏ 'ਤੇ ਰਹਿ ਰਹੇ ਹਨ, ਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ।
ਇਸ ਸਮੇਂ ਰਾਜ ਕੁਮਾਰ ਹਰੀਪੁਰ, ਪਰਵਿੰਦਰ ਪੱਪੂ ਸਰਪੰਚ, ਵਿੱਕੀ ਪਲਾਟਾ, ਮਨਜੀਤ ਸਿੰਘ ਕਾਲੂ ਸੈਦਪੁਰ, ਪਾਲੀ ਬੂਥਗੜ੍ਹ, ਰਾਕੇਸ਼ ਰਾਮਪੁਰ ਕਲਾਂ, ਅਮਰਜੀਤ ਸਿੰਘ ਬਿੱਟੂ ਕਲਮਾਂ, ਪੰਚ ਵਿਜੇ ਸ਼ਰਮਾ, ਗੁਰਦੇਵ ਸਿੰਘ ਭੱਠਲ, ਫੌਜੀ ਪ੍ਰੇਮ ਚੰਦ ਕਲਮਾਂ, ਸਰਪੰਚ ਪ੍ਰਕਾਸ਼ ਚੰਦ ਪਲਾਟਾ, ਸਰਪੰਚ ਮੰਗਤ ਰਾਮ ਠੋਡਾ, ਭਿੰਦਰਾ ਸਰਪੰਚ ਰੋੜੂਆਣਾ ਆਦਿ ਮੌਜੂਦ ਸਨ।
ਮੋਬਾਇਲ ਐਪ ਸਾਫਟਵੇਅਰ ਦੀ ਮਦਦ ਨਾਲ ਟ੍ਰੈਫਿਕ ਪੁਲਸ ਨੇ ਲਈ 56 ਗੱਡੀਆਂ ਦੀ ਤਲਾਸ਼ੀ
NEXT STORY