ਅੰਮ੍ਰਿਤਸਰ ( ਵਿਪਨ ਅਰੋੜਾ) - ਮਹਿਲਾਵਾਂ/ਕੁੜੀਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰੇਟ ਪੁਲਸ, ਅੰਮ੍ਰਿਤਸਰ ਅਤੇ ਵੱਲੋਂ ਸ਼ਕਤੀ ਟੀਮ ਦਾ ਗਠਨ ਕੀਤਾ ਗਿਆ। ਇਸਦਾ ਅਗਾਜ਼ ਅੱਜ ਆਈ.ਪੀ.ਐੱਸ ਪੁਲਸ ਕਮਿਸ਼ਨਰ ਅੰਮ੍ਰਿਤਸਰ ਵਿਕਰਮ ਜੀਤ ਦੁੱਗਲ ਵੱਲੋਂ ਕੀਤਾ ਗਿਆ। ਸ੍ਰੀਮਤੀ ਡੀ. ਸੂਡਰਵਿਲੀ, ਆਈ.ਪੀ.ਐੱਸ ਜੁਆਇੰਟ ਕਮਿਸ਼ਨਰ ਪੁਲਸ, ਅੰਮ੍ਰਿਤਸਰ ਵੱਲੋਂ ਸ਼ਕਤੀ ਟੀਮ ਪਰ ਸੂਪਰਵਿਜ਼ਨ ਕੀਤੀ ਜਾਵੇਗੀ ਅਤੇ ਡਾ: ਮਨਪ੍ਰੀਤ ਸ਼ੀਹਮਾਰ, ਪੀ.ਪੀ.ਐੱਸ, ਏ.ਸੀ.ਪੀ ਸਾਇਬਰ ਕਰਾਇਮ ਐਂਡ ਫਰਾਂਸ਼ਿਕ ਨੋਡਲ ਅਫ਼ਸਰ ਨਾਲ ਸਨ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਸ਼ਕਤੀ ਟੀਮ ਵਿੱਚ ਮਹਿਲਾਂ ਪੁਲਸ ਕਰਮਚਾਰਨਾਂ ਸਮੂਹ ਥਾਣਿਆਂ ਵਿੱਚ ਸਿਵਲ ਪਾਸਚਾਤ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦਾ ਮੁੱਖ ਮਕਸਦ ਮਹਿਲਾਵਾ/ਲੜਕੀਆਂ ਨੂੰ ਪਬਲਿਕ ਟਾਰਪੋਟੇਸ਼ਨ ਜਾਂ ਰਸਤੇ ਵਿੱਚ ਜਾ ਰਹੀਆਂ ਕੰਮਕਾਜ਼ੀ ਮਹਿਲਾਵਾਂ ਜਾਂ ਸਕੂਲ/ਕਾਲਜ ਵਿੱਚ ਪੜ੍ਹਣ ਜਾ ਰਹੀਆਂ ਵਿੱਦਿਆਰਥਣਾਂ ਦੀ ਸੁਰੱਖਿਆ ਹੈ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਹੁਣ ਮਹਿਲਾਵਾਂ ਨਾਲ ਛੇੜ-ਛਾੜ ਕਰਨ ਵਾਲਿਆਂ ਦੀ ਖੈਰ ਨਹੀ, ਕਿਉਂਕਿ ਸ਼ਕਤੀ ਟੀਮ ਅਜਿਹਾ ਕਰਨ ਵਾਲੇ ਨੂੰ ਕਾਬੂ ਕਰਕੇ ਮੌਕੇ ’ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਸਕੇ। ਇਹ ਸ਼ਕਤੀ ਟੀਮਾਂ ਸਕੂਲਾਂ/ਕਾਲਜਾਂ, ਸਰਕਾਰੀ/ਗੈਰ ਸਰਕਾਰੀ ਦਫਤਰਾਂ, ਅਤੇ ਭੀੜ ਭਾੜ ਵਾਲੇ ਬਜ਼ਾਰ ਜਿੰਨਾਂ ਵਿੱਚ ਜਨਾਨੀਆਂ ਦੀ ਆਮਦ ਜ਼ਿਆਦਾ ਹੁੰਦੀ ਹੈ, ਵਿੱਖੇ ਜਾਣਗੀਆਂ। ਕਮਿਸ਼ਨਰੇਟ ਪੁਲਸ, ਅੰਮ੍ਰਿਤਸਰ ਵਿੱਚ ਮਹਿਲਾਵਾਂ ਨੂੰ ਸਮਰਪਿਤ ਕੀਤੀ ਗਈ "PICK UP & DROP FACILITY" ਵਿੱਚ ਤਾਇਨਾਤ ਮਹਿਲਾ ਕਰਮਚਾਰਣਾਂ ਸ਼ਕਤੀ ਟੀਮ ਦਾ ਹਿੱਸਾ ਹੋਣਗੀਆਂ ਤੇ ਇਹ ਰਾਤ ਸਮੇਂ ਵੀ ਡਿਊਟੀ ਕਰਨਗੀਆਂ।
ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)
ਇਸ ਤੋਂ ਇਲਾਵਾ Women Safety Officer ਵੀ ਬਣਾਏ ਗਏ ਹਨ, ਜਿੰਨਾਂ ਨੂੰ ਸਕੂਲਾਂ/ਕਾਲਜਾਂ ਪਰ ਤਾਇਨਾਤ ਕੀਤਾ ਗਿਆ ਹੈ। Women Safety Officer ਸਕੂਲਾਂ/ਕਾਲਜਾਂ ਵਿੱਚ ਸੈਮੀਨਾਰ ਲਗਾ ਕੇ ਕੁੜੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਸ਼ਿਕਾਇਤ ਨੂੰ ਬਿਨਾਂ ਕਿਸੇ ਦਬਾਅ ਪੁਲਸ ਨੂੰ ਸੂਚਿਤ ਕਰ ਸਕਣ। ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣਾ ਕਮਿਸ਼ਨਰੇਟ ਪੁਲਸ, ਅੰਮ੍ਰਿਤਸਰ ਦਾ ਮੁੱਖ ਟਿੱਚਾ ਹੈ ਤਾਂ ਜੋ ਮਹਿਲਾਵਾ ਬਿਨਾ ਕਿਸੇ ਭੈਅ ਤੋਂ ਘਰੋ ਨਿਕਲ ਸਕਣ। ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ 181- Dedicated Helpline for Women or 9781101091 ’ਤੇ ਕਾਲ ਕਰ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ
ਸਮਰਾਲਾ ਦੇ ਪਿੰਡ ਬਘੌਰ 'ਚ ਲਿਖੇ ਗਏ ਖ਼ਾਲਿਸਤਾਨੀ ਪੱਖੀ ਨਾਅਰੇ
NEXT STORY