ਲੁਧਿਆਣਾ : ਲਗਭਗ ਚਾਰ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ 'ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਅਮਿਤ ਅਰੋੜਾ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਇਹ ਡਰਾਮਾ ਰਚਿਆ ਸੀ ਤਾਂ ਜੋ ਉਸ ਨੂੰ ਮਿਲੀ ਪੁਲਸ ਸੁਰੱਖਿਆ ਵਿਚ ਵਾਧਾ ਹੋ ਸਕੇ।
ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦਾਅਵਾ ਕੀਤਾ ਕਿ ਗੋਲੀ ਚਲੀ ਹੀ ਨਹੀਂ ਸੀ। ਅਮਿਤ ਨੇ ਲੋਹੇ ਦੇ ਸਰੀਏ ਨਾਲ ਰਗੜ ਕੇ ਨੌਕਰ ਮਨੀ ਤੋਂ ਆਪਣੀ ਗਰਦਨ 'ਤੇ ਜ਼ਖਮ ਦਾ ਨਿਸ਼ਾਨ ਬਣਾਇਆ ਸੀ। ਅਮਿਤ ਦੇ ਨੌਕਰ ਤੇ ਸੁਰੱਖਿਆ ਕਰਮਚਾਰੀ ਕਾਂਸਟੇਬਲ ਓਮ ਪ੍ਰਕਾਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਅਮਿਤ ਨੇ ਆਪਣੇ ਨੌਕਰ ਨੂੰ ਮੂੰਹ ਬੰਦ ਰੱਖਣ ਤੇ ਉਸਦਾ ਸਾਥ ਦੇਣ ਲਈ 1 ਲੱਖ ਰੁਪਏ ਦਿੱਤੇ ਸਨ, ਜਦਕਿ ਸੁਰੱਖਿਆ ਕਰਮਚਾਰੀ ਨੂੰ ਤਰੱਕੀ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ।
ਪੁਲਸ ਵੱਲੋਂ ਸਰਬੱਤ ਖਾਲਸਾ ਦੇ ਆਯੋਜਕਾਂ ਦੇ ਘਰਾਂ ਦੀ ਘੇਰਾਬੰਦੀ
NEXT STORY