ਮੱਲਾਂਵਾਲਾ (ਜਸਪਾਲ ਸੰਧੂ) - ਬੀਤੀ 4 ਜੁਲਾਈ ਨੂੰ ਪਿੰਡ ਫਤਿਹਗਡ਼੍ਹ ਸਭਰਾ ’ਚ ਸੁਖਵੰਤ ਸਿੰਘ ਕਾਲਾ ਦੇ ਹੋਏ ਕਤਲ ਦੇ ਮਾਮਲੇ ’ਚ ਥਾਣਾ ਮੱਲਾਂਵਾਲਾ ਦੀ ਪੁਲਸ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਪੁਲਸ ਪਾਰਟੀ ਨਾਲ ਬਲਵਿੰਦਰ ਸਿੰਘ ਉਰਫ ਬਿੰਦਾ ਨੂੰ ਬੂਟੇ ਵਾਲਾ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਹੈ ਤੇ ਮ੍ਰਿਤਕ ਸੁਖਵੰਤ ਸਿੰਘ ਅਤੇ ਬਲਵਿੰਦਰ ਸਿੰਘ ਦੀ ਪੁਰਾਣੀ ਰੰਜਿਸ਼ ਸੀ। ਸੁਖਵੰਤ ਸਿੰਘ ਦਾ 4 ਜੁਲਾਈ ਦੀ ਰਾਤ ਧੁੱਸੀ ਬੰਨ੍ਹ ’ਤੇ ਬਲਵਿੰਦਰ ਸਿੰਘ ਨਾਲ ਝਗਡ਼ਾ ਹੋਇਆ, ਜਿਸ ’ਚ ਉਸ ਨੇ ਬਲਵਿੰਦਰ ਸਿੰਘ ’ਤੇ ਦੋ ਫਾਇਰ ਵੀ ਕੀਤੇ ਪਰ ਉਹ ਬਚ ਗਿਆ। ਉਨ੍ਹਾਂ ਦੱਸਿਆ ਕਿ ਇਸ ਝਗਡ਼ੇ ’ਚ ਬਲਵਿੰਦਰ ਸਿੰਘ ਨੇ ਸੁਖਵੰਤ ਸਿੰਘ ’ਤੇ ਡਾਂਗ ਨਾਲ ਵਾਰ ਕੀਤੇ, ਜੋ ਉਸ ਦੇ ਸਿਰ ’ਤੇ ਲੱਗੇ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਬਲਵਿੰਦਰ ਸਿੰਘ ਮ੍ਰਿਤਕ ਸੁਖਵੰਤ ਦਾ ਰਿਵਾਲਵਰ ਵੀ ਨਾਲ ਹੀ ਲੈ ਗਿਆ। ਉਕਤ ਮੁਲਜ਼ਮ ਖਿਲਾਫ ਥਾਣਾ ਮੱਲਾਂਵਾਲਾ ’ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸਟੇਸ਼ਨ ਮਾਸਟਰ ਦੇ ਸਰਕਾਰੀ ਕੁਆਰਟਰ ’ਚੋਂ ਹਜ਼ਾਰਾਂ ਰੁਪਏ ਚੋਰੀ
NEXT STORY