ਮੱਲਾਂਵਾਲਾ (ਜਸਪਾਲ ਸੰਧੂ) - ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵੱਲੋਂ ਰੇਲਵੇ ਦੇ ਸਟੇਸ਼ਨ ਮਾਸਟਰ ਦੇ ਸਰਕਾਰੀ ਕੁਆਰਟਰ ’ਚ ਦਾਖਲ ਹੋ ਕੇ ਚੋਰੀ ਕਰ ਲਏ ਜਾਣ ਦੀ ਸੂਚਨਾ ਮਿਲੀ ਹੈ। ਘਰ ਦੇ ਮਾਲਕ ਚੰਦੂ ਰਾਮ ਸਟੇਸ਼ਨ ਮਾਸਟਰ ਰੇਲਵੇ ਸਟੇਸ਼ਨ ਮੱਲਾਂਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੀ ਸ਼ਾਮ 7 ਵਜੇ ਆਪਣੇ ਸਰਕਾਰੀ ਕੁਆਰਟਰ ਨੂੰ ਤਾਲੇ ਲਾ ਕੇ ਡਿਊਟੀ ’ਤੇ ਗਿਆ ਅਤੇ ਜਦ ਅੱਜ ਸਵੇਰੇ ਡਿਊਟੀ ਖਤਮ ਹੋਣ ’ਤੇ ਵਾਪਸ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਅਲਮਾਰੀ ਵਿਚ ਪਏ ਹੋਏ 70 ਹਜ਼ਾਰ ਰੁਪਏ, ਬੈਂਕਾਂ ਦੀਆਂ ਕਾਪੀਆਂ, ਜ਼ਰੂਰੀ ਕਾਗਜ਼ਾਤ ਅਤੇ ਧਾਰਮਕ ਫੋਟੋਆਂ ਕੋਲ ਪਈ ਗੋਲਕ ਵੀ ਗਾਇਬ ਸੀ। ਇਸ ਚੋਰੀ ਦੀ ਘਟਨਾ ਦੀ ਜਾਣਕਾਰੀ ਪੁਲਸ ਥਾਣਾ ਮੱਲਾਂਵਾਲਾ ਨੂੰ ਦੇ ਦਿੱਤੀ ਗਈ ਹੈ।
ਬਸਪਾ ਆਗੂਆਂ ਵੱਲੋਂ ਮੰਗਾਂ ਸਬੰਧੀ ਡੀ. ਸੀ. ਦਫਰਤ ਅੱਗੇ ਧਰਨਾ
NEXT STORY