ਸੰਗਰੂਰ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਸੰਗਰੂਰ ਵਿਖੇ ‘ਇਨਸਾਫ਼ ਰੈਲੀ’ ਵਿਚ ਪਹੁੰਚੇ। ਇਸ ਰੈਲੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੇ ਪੰਜ ਸਾਲ ਪਹਿਲਾਂ ਇਸੇ ਜਗ੍ਹਾ ਤੋਂ ਨਵਾਂ ਪੰਜਾਬ ਦੇਖਣ ਦੀ ਤਮੰਨਾ ਦੇਖੀ ਸੀ ਪਰ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਦੇ ਜੋ ਅੱਜ ਹਾਲਾਤ ਬਦ ਤੋਂ ਬਦਤਰ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ ਦੇ ਪੰਜਾਬ ਵਿਚ ਅੱਜ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਛੋਟੇ ਤੋਂ ਛੋਟਾ ਵਪਾਰੀ ਵੀ ਅੱਜ ਦੁਖੀ ਹੈ, ਝੋਨਾ ਮੰਡੀਆਂ ਵਿਚ ਪਿਆ ਹੈ, ਏਜੰਸੀਆਂ ਨੇ ਖਰੀਦ ਬੰਦ ਕਰ ਦਿੱਤੀ, ਜਿਸ ਕਾਰਣ ਕਿਸਾਨ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪਰਗਟ ਸਿੰਘ ਨੇ ਪੰਜਾਬ ਦੇ DGP ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇ ਕਿਸੇ ਪੁਲਸ ਵਾਲੇ ਨੇ ਕਾਂਗਰਸ ਦੇ ਵਰਕਰ ਵੱਲ ਅੱਖ ਕੱਢ ਕੇ ਵੇਖਿਆ ਤਾਂ ਅਸੀਂ ਅੱਖਾਂ ਕੱਢ ਦੇਵਾਂਗੇ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਪ੍ਰੋ. ਚੰਦੂਮਾਜਰਾ ਨੇ ਛੱਡਿਆ ਪੁਨਰ ਸੁਰਜੀਤ
ਪੰਜਾਬ ਸਰਕਾਰ ਨੇ ਸੂਬੇ ਨੂੰ ਪੁਲਸ ਸਟੇਟ ਬਣਾ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਅੱਜ ਸੱਥਰ ਵਿਛੇ ਹੋਏ ਹਨ। ਹਰ ਬੰਦਾ, ਹਰ ਵਰਗ ਸੜਕ 'ਤੇ ਆਉਣ ਲਈ ਮਜਬੂਰ ਹੈ। ਪੰਜਾਬ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੇ ਨਾ ਧਾੜਵੀਆਂ ਨੂੰ ਝੱਲਿਆ ਤੇ ਨਾ ਦੇਸ਼ ਵਿਚ ਨਫਰਤ ਫੈਲਾਉਣ ਵਾਲਿਆਂ ਨੂੰ ਝੱਲਣਗੇ। ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਭਗਤ ਸਿੰਘ ਵਰਗੀਆਂ ਪੱਗਾਂ ਤਾਂ ਬੰਨ੍ਹ ਲਈਆਂ ਪਰ ਇਹ ਉਸ ਦੇ ਪੈਰ ਦੇ ਤਿਣਕੇ ਵਰਗੇ ਵੀ ਨਹੀਂ। ਪੰਜਾਬ ਸਰਕਾਰ ਇਹ ਨਾ ਭੁੱਲੇ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਚ ਅੱਜ ਮੈਡੀਕਲ ਨਸ਼ਾ ਵਧਣ ਪਿੱਛੇ ਮੈਡੀਕਲ ਮੰਤਰੀ ਹਨ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ : ਅਸ਼ਵਨੀ ਦੀ ਦੁਕਾਨ ਢਾਹੇ ਜਾਣ 'ਤੇ 1000 ਤੋਂ 1200 ਵਿਅਕਤੀਆਂ 'ਤੇ ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਲੁੱਟ-ਖੋਹ ਕਰਨ ਆਏ ਬਦਮਾਸ਼ਾਂ ਨੇ ਵਿਅਕਤੀ ਨੂੰ ਮਾਰੀ ਗੋਲੀ
NEXT STORY