ਬੋਹਾ,(ਬਾਂਸਲ) : ਪੰਜਾਬ ਪੁਲਸ ਵਲੋਂ ਮਾਸਕ ਤੇ ਕਰਫਿਊ ਦੀ ਉਲੰਘਣਾ ਕਰਨ ਨੂੰ ਲੈ ਕੇ ਜਿਥੇ ਚਲਾਨ ਕੱਟੇ ਜਾ ਰਹੇ ਹਨ। ਉਥੇ ਹੀ ਅੱਜ ਪੁਲਸ ਵਲੋਂ ਬਿਜਲੀ ਕਾਮਿਆਂ ਦਾ ਚਲਾਨ ਕੱਟਣ ਨੂੰ ਲੈ ਤਕਰਾਰ ਹੋ ਗਈ ਅਤੇ ਕਾਮਿਆਂ ਨੇ ਥਾਣੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਜਾਣਕਾਰੀ ਮੁਤਾਬਕ ਮਾਸਕ ਨਾ ਪਾਉਣ ਦਾ ਚਲਾਣ ਕੱਟਣ ਨੂੰ ਲੈ ਕੇ ਬਿਜਲੀ ਕਾਮਿਆਂ ਤੇ ਪੁਲਸ ਵਿਚਕਾਰ ਹੋਏ ਤਕਰਾਰ ਤੋਂ ਬਾਅਦ ਬੋਹਾ ਥਾਣੇ ਦਾ ਬਿਜਲੀ ਮੀਟਰ ਇਹ ਕਹਿ ਕੇ ਕੱਟ ਦਿੱਤਾ ਗਿਆ ਕਿ ਥਾਣੇ ਵੱਲ ਬਿਜਲੀ ਬਿੱਲ ਦੇ ਪੰਜ ਲੱਖ 59 ਹਜ਼ਾਰ ਰੁਪਏ ਬਕਾਇਆ ਹੈ । ਇਸ ਮੌਕੇ ਬਿਜਲੀ ਕਾਮਿਆਂ ਇੰਪਲਾਈਜ਼ ਫੈਡਰੇਸ਼ਨ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੀ ਅਗਵਾਈ ਹੇਠ ਉਨ੍ਹਾਂ ਸਬ ਡਵੀਜਨ ਬੋਹਾ ਦੇ ਦਫਤਰ ਅੱਗੇ ਆਪਣਾ ਧਰਨਾ ਵੀ ਲਾਇਆ। ਦੁਪਹਿਰ ਮੌਕੇ ਬਿਜਲੀ ਮੁਲਾਜ਼ਮ ਥਾਣੇ ਦਾ ਮੀਟਰ ਕੱਟਣ ਆਏ ਪਰ ਥਾਣਾ ਐਸ. ਐਚ. ਓ. ਦੀ ਗੈਰ ਮੌਜੂਦਗੀ 'ਚ ਥਾਣੇ ਦੇ ਮੁਨਸੀ ਦੀ ਅਪੀਲ 'ਤੇ ਬਿਨਾ ਕੁਨੈਕਸ਼ਨ ਕੱਟੇ ਮੁੜ ਗਏ ਪਰ ਸ਼ਾਮ ਤੱਕ ਗੱਲ ਕਿਸੇ ਨਤੀਜੇ 'ਤੇ ਨਾ ਪਹੁੰਚਣ ਕਾਰਨ ਉਨ੍ਹਾਂ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ ।
ਇਸ ਮੌਕੇ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲਸ ਦੇ ਮੁਲਾਜ਼ਮਾਂ ਵੱਲੋਂ ਬਿਜਲੀ ਕਾਮਿਆਂ ਨੂੰ ਡਿਊਟੀ ਦੌਰਾਨ ਕਥਿਤ ਤੌਰ 'ਤੇ ਜਾਣ ਬੁਝਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿ ਬੀਤੇ ਦਿਨ ਸਥਾਨਕ ਬੱਸ ਸਟੈਂਡ ਕੋਲ ਲਾਏ ਪੁਲਸ ਨਾਕੇ ਦੌਰਾਨ ਪੁਲਸ ਮੁਲਾਜ਼ਮਾਂ ਨੇ ਬੋਹਾ ਦਫਤਰ ਦੇ ਬਿਜਲੀ ਕਰਮਚਾਰੀਆਂ ਨੂੰ ਜਾਣ ਬੁੱਝਕੇ ਰੋਕਿਆ ਅਤੇ ਸਾਡੇ ਮੁਲਾਜ਼ਮਾਂ ਨੂੰ ਭੱਦੀ ਸ਼ਬਦਾਵਲੀ ਬੋਲਕੇ ਕਾਫੀ ਸਮਾਂ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ ।
ਬਿਜਲੀ ਕਾਮਿਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਆਪਣੀ ਡਿਊਟੀ ਦੌਰਾਨ ਕਥਿਤ ਤੌਰ 'ਤੇ ਕੁਤਾਹੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੁਲਾਜ਼ਮਾਂ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਮਸਲਾ ਨਾ ਹੱਲ ਕੀਤਾ ਗਿਆ ਤਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਸ਼ੂਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ ਭਲਕੇ ਵੀ ਜਾਰੀ ਰਹੇਗਾ। ਜਦੋਂ ਇਸ ਸਬੰਧੀ ਥਾਣਾ ਬੋਹਾ ਦੇ ਐਸ.ਐਚ.ੳਇੰਸਪੈਕਟਰ ਸੰਦੀਪ ਭਾਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਕੇ 'ਤੇ ਕਿਸੇ ਵੀ ਵਾਹਨ ਨੂੰ ਰੋਕਣਾ ਤੇ ਪੁੱਛ ਗਿੱਛ ਕਰਨੀ ਪੁਲਸ ਦੀ ਅਹਿਮ ਜਿੰਮੇਵਾਰੀ ਹੈ, ਤੇ ਕਿਸੇ ਵੀ ਪੁਲਸ ਮੁਲਾਜ਼ਮ ਨੇ ਬਿਜਲੀ ਮੁਲਾਜ਼ਮਾਂ ਨਾਲ ਦੁਰਵਿਵਹਾਰ ਨਹੀਂ ਕੀਤਾ। ਉਨ੍ਹਾ ਕਿਹਾ ਕਿ ਬਿਜਲੀ ਕਾਮਿਆਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾ ਲਿਆ ਜਾਵੇਗਾ । ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਣ ਲਈ ਡੀ. ਐਸ. ਪੀ. ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਕਿਸੇ ਵੀ ਬਿਜਲੀ ਮੁਲਾਜ਼ਮ ਦਾ ਪੁਲਸ ਮੁਲਾਜ਼ਮ ਨਾਲ ਕੋਈ ਤਕਰਾਰ ਨਹੀਂ ਹੋਇਆ, ਉਨ੍ਹਾਂ ਕਿਹਾ ਕਿ ਮਾਮਲਾ ਸੁਲਝਾ ਲਿਆ ਗਿਆ ਹੈ।
'ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਲਈ ਖੇਤੀਬਾੜੀ ਉਦਯੋਗ ਨੂੰ ਦੇਵੇਗੀ ਹੁਲਾਰਾ'
NEXT STORY