ਲੁਧਿਆਣਾ (ਤਰੁਣ) : ਸ਼ਹਿਰ ਦੀ ਕੋਚਰ ਮਾਰਕਿਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਸਥਿਤ ਪੁਲਸ ਚੌਂਕੀ ਦੀ ਅਚਾਨਕ ਕੰਧ ਡਿੱਗ ਗਈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੰਧ ਨਾਲ ਲੱਗਦੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਹਲਕਾ ਮੀਂਹ ਪੈ ਰਿਹਾ ਸੀ।
ਇਸ ਦੇ ਨਾਲ ਹੀ ਤੇਜ਼ ਹਵਾ ਚੱਲ ਰਹੀ ਸੀ, ਜਿਸ ਕਾਰਨ ਅਚਾਨਕ ਚੌਂਕੀ ਕੋਚਰ ਮਾਰਕਿਟ ਦੀ ਕੰਧ ਢਹਿ ਗਈ। ਫਿਲਹਾਲ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਚੁੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸਿੱਖ ਭਾਈਚਾਰੇ ’ਚ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦੀ ਚਰਚਾ, ਟਕਸਾਲੀ ਅਕਾਲੀ ਵੀ ਕਰ ਰਹੇ ਤਾਰੀਫ਼
NEXT STORY