ਪਟਿਆਲਾ : ਪੰਜਾਬ 'ਚ ਬੀਤੇ ਦਿਨੀਂ ਬਿਜਲੀ ਦੀ ਚੋਰੀ ਲਈ ਲਾਈਆਂ ਜਾ ਰਹੀਆਂ ਕੁੰਡੀਆਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਸਖ਼ਤ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਸ਼ੁਰੂ ਕੀਤੇ ਮੁਹਿੰਮ ਦੇ ਤਹਿਤ ਪੀ.ਐੱਸ.ਪੀ.ਸੀ.ਐੱਲ. ਨੇ 13 ਅਤੇ 14 ਮਈ ਨੂੰ ਕਾਰਵਾਈ ਕੀਤੀ ਸੀ। ਇਨਫੋਰਸਮੈਂਟ ਵਿੰਗ ਨੇ 3035 ਦੇ ਕਰੀਬ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਸੀ। ਜਿਨ੍ਹਾਂ ਵਿਚੋਂ 12 ਦੇ ਕਰੀਬ ਖ਼ਪਤਕਾਰ ਸੰਭਾਵਕ ਤੌਰ 'ਤੇ ਬਿਜਲੀ ਦੀ ਚੋਰੀ ਕਰਦੇ ਹਨ ਅਤੇ 464 ਹਾਲ ਹੀ 'ਚ ਬਿਜਲੀ ਚੋਰੀ ਕਰਦੇ ਪਏ ਗਏ ਹਨ। ਕਾਰਪੋਰੇਸ਼ਨ ਟੀਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ 88.18 ਲੱਖ ਦਾ ਜੁਰਮਾਨਾ ਕੀਤਾ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
ਕਾਰਪੋਰੇਸ਼ਨ ਬੁਲਾਰੇ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਬ-ਡਿਵੀਜ਼ਨ(ਅੰਮ੍ਰਿਤਸਰ) ਅਧੀਨ ਇਕ ਨੰਬਰ ਡੇਰਾ ( ਸਰਹਾਲਾ ਨਜ਼ਦੀਕ ਜੈਨਤੀਪੁਰ) ਦੀ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਡੇਰੇ ਦਾ ਸਾਰਾ 29.278 ਕਿਲੋਵਾਟ ਲੋਡ ਡੇਰੇ ਦੇ ਬਾਹਰ ਲੱਗੇ 25 ਕੇ.ਵੀ.ਏ. ਟਰਾਂਸਫਾਰਮ ਤੋਂ ਸਿੱਧੀ ਇਕ ਤਾਰ ਡੇਰੇ ਦੇ ਮੀਟਰ ਵਿਚ ਲਾ ਕੇ ਬਾਈਪਾਸ ਕਰਕੇ ਸਿੱਧੀ ਕੁੰਡੀ ਤੋਂ ਚਲਾਇਆ ਜਾ ਰਿਹਾ ਸੀ।ਇਸ ਲਈ ਡੇਰਾ ਖ਼ਪਤਕਾਰ ਨੂੰ 4.34 ਲੱਖ ਦਾ ਜੁਰਮਾਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ
ਉਧਰ ਹੀ ਡੇਰਾ ਬਾਬਾ ਲਾਲ ਸਿੰਘ ਭਾਈਰੂਪਾ ( ਰਾਮਪੁਰਾ ਫੂਲ ) 'ਚ ਵੀ ਤਾਰ ਦੇ ਜ਼ਰੀਏ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਜਿਸ 'ਤੇ ਡੇਰੇ ਨੂੰ ਕਰੀਬ 9.43 ਲੱਖ ਦਾ ਜੁਰਮਾਨਾ ਅਤੇ 70 ਹਜ਼ਾਰ ਦੇ ਕਰੀਬ ਬਿਜਲੀ ਚੋਰੀ ਕਰਨ ਦੀ ਫੀਸ ਲਾਈ ਗਈ ਹੈ। ਇਸ ਦੇ ਨਾਲ ਹੀ ਗਿੱਲ ਰੋਡ, ਥਾਣਾ 'ਚ ਚੱਲ ਰਹੇ 20 ਕਿਲੋਵਾਟ ਲੋਡ ਲਈ ਬਾਹਰ ਤੋਂ ਆ ਰਹੀ ਤਾਰ ਨੂੰ ਟੇਪ ਕਰਕੇ ਕੀਤਾ ਜਾ ਰਹੀ ਬਿਜਲੀ ਚੋਰੀ ਕਰਨ ਲਈ 8 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਪੀ.ਐੱਸ.ਪੀ ਕਾਮਪਲੈਕਸ਼ਨ ਜਲੰਧਰ ਦੀ ਕਲੋਨੀ 'ਚ ਵੀ 23 ਘਰ ਬਿਜਲੀ ਚੋਰੀ ਕਰਦੇ ਪਏ ਗਏ ਹਨ ਅਤੇ ਉਨ੍ਹਾਂ ਨੂੰ ਕਰੀਬ 6.23 ਲੱਖ ਦਾ ਰੁਪਏ ਦਾ ਜੁਰਮਾਨਾ ਲਿਆ ਗਿਆ ਹੈ।
ਨੋਟ- ਇਸ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸ਼ਰੇਆਮ ਕਰ ਦਿੱਤਾ ਕਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY