ਭਾਈਰੂਪਾ (ਸ਼ੇਖਰ)- ਨੇੜਲੇ ਪਿੰਡ ਢਿਪਾਲੀ ’ਚ ਸ਼ਰਾਬ ਸਮੱਗਲਰਾਂ ਨੂੰ ਫੜਨ ਗਈ ਸੀ. ਆਈ. ਏ. ਸਟਾਫ ਬਠਿੰਡਾ ਦੀ ਟੀਮ ’ਤੇ ਲਗਭਗ 70 ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰ ਕੇ ਸ਼ਰਾਬ ਸਮੱਗਲਰ ਨੂੰ ਛੁਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਫੂਲ ਵਿਖੇ ਦਰਜ ਕਰਵਾਏ ਬਿਆਨਾਂ ’ਚ ਸੀ. ਆਈ. ਏ. ਸਟਾਫ 2 ਬਠਿੰਡਾ ਦੇ ਸਹਾਇਕ ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰੀ ਦੇ ਆਧਾਰ ’ਤੇ ਇਤਲਾਹ ਮਿਲੀ ਸੀ ਕਿ ਢਿਪਾਲੀ ਦੇ ਕੁਝ ਲੋਕ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਆਹ ਸਮਾਗਮ 'ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਸ ਸਬੰਧੀ ਉਨ੍ਹਾਂ ਥਾਣਾ ਫੂਲ ਵਿਖੇ ਦਰਸ਼ਨ ਸਿੰਘ, ਸਰਤਾਜ ਸਿੰਘ ਅਤੇ ਜਗਸੀਰ ਸਿੰਘ ਵਾਸੀਆਨ ਢਿਪਾਲੀ ਕੋਲੋਂ 20 ਲਿਟਰ ਲਾਹਣ, 7 ਲਿਟਰ ਨਾਜਾਇਜ਼ ਸ਼ਰਾਬ, ਗੈਸ ਭੱਠੀ ਤੇ ਭੱਠੀ ਦਾ ਹੋਰ ਸਾਮਾਨ ਬਰਾਮਦ ਹੋਣ ਦਾ ਮੁਕੱਦਮਾ ਦਰਜ ਕਰਵਾਇਆ। ਜਦੋਂ ਉਹ ਦਰਸ਼ਨ ਸਿੰਘ ਨੂੰ ਸ਼ਰਾਬ ਤੇ ਹੋਰ ਸਾਮਾਨ ਸਣੇ ਗ੍ਰਿਫ਼ਤਾਰ ਕਰ ਕੇ ਇਕ ਪ੍ਰਾਈਵੇਟ ਗੱਡੀ ’ਚ ਲਿਜਾ ਰਹੇ ਸਨ ਤਾਂ ਨਹਿਰ ਦੇ ਪੁਲ ਕੋਲ ਢਿਪਾਲੀ ਦੇ ਮੌਜੂਦਾ ਅਕਾਲੀ ਸਰਪੰਚ ਜਸਕਰਨ ਸਿੰਘ ਸਮੇਤ ਲਗਭਗ 70 ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ
ਹਮਲਾਵਰਾਂ ਨੇ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ ਤੇ ਰੇਡ ਦੌਰਾਨ ਬਰਾਮਦ ਕੀਤੀ ਗਈ ਸ਼ਰਾਬ, ਲਾਹਣ ਤੇ ਹੋਰ ਸਾਮਾਨ ਪੁਲਸ ਟੀਮ ਤੋਂ ਖੋਹ ਕੇ ਨਹਿਰ ’ਚ ਸੁੱਟ ਦਿੱਤਾ। ਇੰਨਾ ਹੀ ਨਹੀਂ ਇਕ ਸਿਪਾਹੀ ਨੂੰ ਗੱਡੀ ਤੋਂ ਬਾਹਰ ਕੱਢ ਕੇ ਉਸ ਨਾਲ ਕੁੱਟਮਾਰ ਵੀ ਕੀਤੀ। ਉਪਰੰਤ ਉਹ ਪੁਲਸ ਵਲੋਂ ਫੜੇ ਗਏ ਸ਼ਰਾਬ ਸਮੱਗਲਰ ਦਰਸ਼ਨ ਸਿੰਘ ਨੂੰ ਪੁਲਸ ਦੀ ਹਿਰਾਸਤ ’ਚੋਂ ਛੁਡਾ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ’ਚ ਜ਼ਖ਼ਮੀ ਪੁਲਸ ਅਧਿਕਾਰੀਆਂ ਦੇ ਸਿਰ ’ਤੇ ਸੱਟ ਲੱਗੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ ! ਨੂੰਹ ਨੇ ਭਾਣਜੇ ਨਾਲ ਮਿਲ ਕੇ ਚਾੜ੍ਹਿਆ ਚੰਨ, ਉਹ ਕੀਤਾ ਜੋ ਸੋਚਿਆ ਨਾ ਸੀ
ਥਾਣਾ ਫੂਲ ਦੀ ਪੁਲਸ ਨੇ ਉਕਤ ਬਿਆਨਾਂ ’ਤੇ ਪਿੰਡ ਢਿਪਾਲੀ ਦੇ ਸਰਪੰਚ ਸਮੇਤ 20 ਲੋਕਾਂ ਨੂੰ ਕੇਸ ’ਚ ਨਾਮਜ਼ਦ ਕੀਤਾ ਹੈ, ਜਦਕਿ 50 ਅਣਪਛਾਤੇ ਵਿਅਕਤੀਆਂ ਸਮੇਤ ਕੁੱਲ 70 ਲੋਕਾਂ ’ਤੇ ਇਰਾਦਾ ਕਤਲ ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਕਤਲ ਕੀਤੇ ਯੂਥ ਕਾਂਗਰਸ ਦੇ ਆਗੂ ਗੁਰਲਾਲ ਭਲਵਾਨ ਦੇ ਪਿਤਾ ਦੀ ਸਰਕਾਰ ਨੂੰ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, 'ਬੁੱਢੇ ਨਾਲੇ' ਦੀ ਸਫ਼ਾਈ ਲਈ ਬਜਟ 'ਚ ਹੋਇਆ ਇਹ ਐਲਾਨ
NEXT STORY