ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲਾਵਾਂ ਸਮੇਂ ਲਾੜੀ ਦੀ ਪ੍ਰੇਮਿਕਾ ਨੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। ਦਰਅਸਲ ਲਾੜਾ ਬਿਕਰਮਜੀਤ ਸਿੰਘ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਾਰਾਤ ਲੈ ਕੇ ਜੈ ਰਿਜ਼ੋਰਟ ਪਹੁੰਚਿਆ ਹੋਇਆ ਸੀ ਅਤੇ ਪੈਲੇਸ ਵਿਚ ਵਿਆਹ ਦੇ ਜਸ਼ਨ ਚੱਲ ਰਹੇ ਸਨ । ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ ਜਦੋਂ ਪਰਿਵਾਰ ਸਮੇਤ ਗੁਰਦੁਆਰਾ ਬਾਬਾ ਸ਼ਾਮ ਸਿੰਘ ਵਿਚ ਆਪਣੀ ਹੋਣੀ ਵਾਲੀ ਪਤਨੀ ਨਾਲ ਲਾਵਾਂ ਲੈਣ ਪਹੁੰਚਿਆਂ ਤਾਂ ਮੌਕੇ 'ਤੇ ਉਸ ਦੀ ਪ੍ਰੇਮਿਕਾ ਸਲੀਨਾ ਵਾਸੀ ਅੰਮ੍ਰਿਤਸਰ ਅਤੇ ਕੁੜੀ ਦੀ ਮਾਤਾ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਗਈ ਅਤੇ ਹੰਗਾਮਾ ਕਰ ਦਿੱਤਾ।
ਇਹ ਵੀ ਪੜ੍ਹੋ : ਰੌਂਗਟੇ ਖੜ੍ਹੇ ਕਰਨ ਵਾਲੀ ਸੀ ਲੁਧਿਆਣਾ ਦੀ ਘਟਨਾ, ਬੱਚੇ ਚੀਕਦੇ ਰਹੇ, ਅੰਕਲ ਮਾਰ ਰਹੇ ਹਨ, ਵੱਢ ਦਿੱਤੇ ਦੋਵਾਂ ਦੇ ਗਲ਼ੇ
ਉਕਤ ਕੁੜੀ ਨੇ ਵਿਆਹ ਵਾਲੇ ਮੁੰਡੇ ਨਾਲ ਆਪਣੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਕੁੜੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮੇਰੇ ਨਾਲ ਲਗਭਗ 2 ਸਾਲ ਤੋਂ ਲਿਵਇਨ ਰਿਲੈਸ਼ਨਸ਼ਿਪ ਵਿਚ ਰਹਿ ਰਿਹਾ ਹੈ। ਬਿਕਰਮਜੀਤ ਸਿੰਘ ਦੇ ਉਸ ਨਾਲ ਪ੍ਰੇਮ ਸੰਬੰਧ ਹਨ ਤੇ ਉਸ ਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਮੈਨੂੰ ਕਿਸੇ ਨਾਲ ਵਿਆਹ ਨਹੀਂ ਸੀ ਕਰਵਾਉਣ ਦੇ ਰਿਹਾ ਜਦਕਿ ਹੁਣ ਉਹ ਮੈਨੂੰ ਬਿਨਾਂ ਦੱਸੇ ਕਿਸੇ ਹੋਰ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ। ਇਸ ਸਾਰੀ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਹਲਾਤ ਤਣਾਅਪੂਰਨ ਹੋ ਗਏ ਅਤੇ ਨੌਬਤ ਗਾਲੀ-ਗਲੋਚ ਤੱਕ ਪਹੁੰਚ ਗਈ। ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਸ਼ਰਮਨਾਕ ! ਨੂੰਹ ਨੇ ਭਾਣਜੇ ਨਾਲ ਮਿਲ ਕੇ ਚਾੜ੍ਹਿਆ ਚੰਨ, ਉਹ ਕੀਤਾ ਜੋ ਸੋਚਿਆ ਨਾ ਸੀ
ਇਸ ਮਾਮਲੇ 'ਚ ਲਾੜੇ ਬਿਕਰਮਜੀਤ ਨੇ ਕਿਹਾ ਕਿ ਜੇ ਉਕਤ ਕੁੜੀ ਕੋਲ ਵਿਆਹ ਦਾ ਸਰਟੀਫ਼ਿਕੇਟ ਹੈ ਤਾਂ ਗੱਲ ਕਰੇ ਅਤੇ ਲਾੜੇ ਦੇ ਪਿਤਾ ਵੱਲੋਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਆਖਿਆ ਗਿਆ ਕਿ ਜੋ ਦੋਸ਼ ਮੁੰਡੇ 'ਤੇ ਲਗਾਏ ਗਏ ਹਨ, ਉਹ ਬੇਬੁਨਿਆਦ ਹਨ। ਇਹ ਦੋਵੇਂ ਸਭਿਆਚਾਰਕ ਗਰੁੱਪ ਵਿਚ ਇੱਕਠੇ ਕੰਮ ਕਰਦੇ ਸਨ। ਇਸ ਕੁੜੀ ਵੱਲੋਂ ਸਾਡੇ ਦੋਵਾਂ ਪਰਿਵਾਰਾਂ ਵਿਚ ਦਰਾਰ ਪਾਈ ਗਈ ਹੈ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਦੇ ਪੇਟ ਦਰਦ ਹੋਣ 'ਤੇ ਹਸਪਤਾਲ ਲੈ ਗਿਆ ਪਰਿਵਾਰ, ਡਾਕਟਰ ਦਾ ਖੁਲਾਸਾ ਸੁਣ ਉੱਡੇ ਹੋਸ਼
ਤਣਾਅਪੂਰਨ ਬਣੇ ਹਾਲਾਤ ਨੂੰ ਵੇਖਦਿਆਂ ਹੋਇਆਂ ਵਿਆਹ ਵਾਲਾ ਮੁੰਡਾ ਬਿਕਰਮਜੀਤ ਸਿੰਘ, ਬਰਾਤੀਆਂ ਸਮੇਤ ਗੁਰਦੁਆਰਾ ਸਾਹਿਬ ਤੋਂ ਰਫੂਚੱਕਰ ਹੋ ਗਿਆ। ਜਦਕਿ ਲਾੜੇ ਦੇ ਮਾਤਾ-ਪਿਤਾ ਨੂੰ ਕੁੜੀ ਪਰਿਵਾਰ ਨੇ ਗੁਰਦੁਆਰਾ ਸਾਹਿਬ ਵਿਚ ਹੀ ਘੇਰ ਲਿਆ । ਵਿਆਹ ਵਾਲੀ ਕੁੜੀ ਨੇ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮਸ਼ਹੂਰ ਆਂਟੀ ਦੇ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦੀ ਰੇਡ, 10 ਕੁੜੀਆਂ ਸਣੇ 3 ਮੁੰਡੇ ਫੜੇ ਗਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਿਵ ਦਿਆਲ ਚੁੱਘ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼, ਖੁਦਕੁਸ਼ੀ ਦੀ ਚਰਚਾ
NEXT STORY