ਟੋਰਾਂਟੋ/ਜਲੰਧਰ - ਕੈਨੇਡਾ ਦੀ ਧਰਤੀ 'ਤੇ ਸਿੱਖ ਭਾਈਚਾਰੇ ਦੇ ਲੋਕ ਵਪਾਰ 'ਚ ਮਜ਼ਬੂਤੀ ਨਾਲ ਪੈਰ ਜਮਾਉਣ ਦੇ ਨਾਲ-ਨਾਲ ਸਿਆਸਤ ਦਾ ਵੀ ਅਹਿਮ ਹਿੱਸਾ ਬਣ ਚੁੱਕੇ ਹਨ। ਇਹੀਂ ਕਾਰਨ ਹੈ ਕ ਉਥੋਂ ਦੀਆਂ 3 ਵੱਡੀਆਂ ਸਿਆਸੀ ਪਾਰਟੀਆਂ ਦਾ ਸੱਤਾ 'ਤੇ ਕਾਬਜ਼ ਹੋਣ ਦੀ ਆਸ ਪੰਜਾਬੀ ਭਾਈਚਾਰੇ ਦੇ ਲੋਕਾਂ 'ਤੇ ਬਣੀ ਹੋਈ ਹੈ। ਤਿੰਨਾਂ ਪਾਰਟੀਆਂ ਨੂੰ ਉਮੀਦ ਹੈ ਕਿ ਚੋਣਾਂ 'ਚ ਉਨ੍ਹਾਂ ਦੀ ਕਿਸ਼ਤੀ ਸਿੱਖ ਉਮੀਦਵਾਰ ਹੀ ਪਾਰ ਲਗਾਉਣਗੇ। ਇਹੀਂ ਨਹੀਂ ਕੈਨੇਡਾ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਉਮੀਦਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਲੱੜ ਰਿਹਾ ਹੈ।
ਦੱਸ ਦਈਏ ਕਿ ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ 2019 ਨੂੰ ਚੋਣਾਂ ਹੋਣ ਵਾਲੀਆਂ ਹਨ। ਇਸ ਆਮ ਚੋਣਾਂ 'ਚ ਕੁਲ 338 ਮੈਂਬਰ ਸੰਸਦ ਲਈ ਚੁਣੇ ਜਾਣਗੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀਆਂ ਆਮ ਚੋਣਾਂ 'ਚ ਇਸ ਵਾਰ 50 ਤੋਂ ਜ਼ਿਆਦਾ ਉਮੀਦਵਾਰ ਪੰਜਾਬ ਦੇ ਹਨ। ਜਿਸ 'ਚ 18 ਪੰਜਾਬੀ ਔਰਤਾਂ ਵੀ ਸ਼ਾਮਲ ਹਨ। ਉਥੇ ਦੇ ਤਿੰਨੋਂ ਸਿਆਸੀ ਦਲ ਲਿਬਰਲ ਪਾਰਟੀ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਦੇਰ ਤੱਕ ਸਾਰੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਜੇਕਰ ਚੋਣਾਂ 'ਚ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਦੀ ਉਮੀਦ 'ਤੇ ਪੰਜਾਬੀ ਉਮੀਦਵਾਰ ਖਰੇ ਉਤਰਦੇ ਹਨ ਤਾਂ ਕੈਨੇਡਾ ਦੀ ਸੰਸਦ 'ਚ ਪੰਜਾਬੀ ਭਾਈਚਾਰੇ ਦਾ ਦਬਦਬਾਅ ਹੋ ਜਾਵੇਗਾ।
ਕੈਨੇਡਾ 'ਚ ਪੰਜਾਬੀ ਹਨ ਮਜ਼ਬੂਤ ਵੋਟ ਬੈਂਕ
ਕੈਨੇਡਾ 'ਚ ਪੰਜਾਬੀ ਲੋਕਾਂ ਦੀ ਆਬਾਦੀ ਇੰਨੀ ਵਧ ਗਈ ਹੈ ਕਿ ਉਥੇ ਜਾ ਕੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਜਿਵੇਂ ਪੰਜਾਬ 'ਚ ਹੀ ਹੋ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਵਲਰਡੋਮੀਟਰ ਵਿਸਤਾਰ ਦੇ ਆਧਾਰ 'ਤੇ, ਕੈਨੇਡਾ ਦੀ ਜਨਸੰਖਿਆ ਸਤੰਬਰ 2019 ਤੱਕ 37, 493, 235 ਹੈ। ਅੱਜ ਦੀ ਤਰੀਕ 'ਚ ਕੈਨੇਡਾ ਦੀ ਆਬਾਦੀ ਧਰਮ ਅਤੇ ਨਸਲ ਦੇ ਆਧਾਰ 'ਤੇ ਕਾਫੀ ਵਿਭਿੰਨ ਹੈ। ਜਨਗਣਨਾ ਦੇ ਅੰਕੜਿਆਂ ਮੁਤਾਬਕ 2016 'ਚ ਕੈਨੇਡਾ ਦੀ ਕੁਲ ਆਬਾਦੀ 'ਚ ਘੱਟ ਗਿਣਤੀ (ਭਾਈਚਾਰਾ) 22.3 ਫੀਸਦੀ ਸੀ। ਉਥੇ 1981 'ਚ ਘੱਟ ਗਿਣਤੀ ਕੈਨੇਡਾ ਦੀ ਕੁਲ ਆਬਾਦੀ 'ਚ ਸਿਰਫ 4.7 ਫੀਸਦੀ ਸਨ। ਇਸ ਰਿਪੋਰਟ ਮੁਤਾਬਕ 2036 ਤੱਕ ਕੈਨੇਡਾ ਦੀ ਕੁਲ ਆਬਾਦੀ 'ਚ ਘੱਟ ਗਿਣਤੀ 33 ਫੀਸਦੀ ਹੋ ਜਾਣਗੇ। ਇਹੀ ਕਾਰਨ ਹੈ ਕਿ ਇਨਾਂ ਚੋਣਾਂ 'ਚ ਕੈਨੇਡਾ ਦੀਆਂ 3 ਪ੍ਰਮੁੱਖ ਸਿਆਸੀ ਪਾਰਟੀਆਂ ਨੇ ਸਿੱਖ ਵੋਟ ਬੈਂਕ ਨੂੰ ਸਾਧਣ ਲਈ ਚੋਣ ਮੈਦਾਨ 'ਚ ਪੰਜਾਬੀ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਵਾਰ 18 ਪੰਜਾਬੀ ਮੂਲ ਦੀਆਂ ਔਰਤਾਂ ਸਮੇਤ ਪੰਜਾਬੀ ਸੰਸਦ ਮੈਂਬਰ ਬਣਨ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ 'ਚ ਡਾਕਟਰ, ਵਕੀਲ ਅਤੇ ਪੱਤਰਕਾਰ ਸ਼ਾਮਲ ਹਨ।
ਕੈਨੇਡਾ 'ਚ ਵਸਣ ਵਾਲੇ ਪਹਿਲੇ ਸਿੱਖ
ਜ਼ਿਕਰਯੋਗ ਹੈ ਕਿ 1897 'ਚ ਮਹਾਰਾਣੀ ਵਿਕਟੋਰੀਆ ਨੇ ਬ੍ਰਿਟਿਸ਼ ਭਾਰਤੀ ਫੌਜੀਆਂ ਦੀ ਇਕ ਟੁਕੜੀ ਨੂੰ ਡਾਇਮੰਡ ਜ਼ੁਬਲੀ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਣ ਲਈ ਲੰਡਨ ਆਉਣ ਦਾ ਸੱਦਾ ਦਿੱਤਾ ਸੀ। ਉਦੋਂ ਘੁੜ ਸਵਾਰ ਫੌਜੀਆਂ ਦਾ ਇਕ ਦਲ ਭਾਰਤ ਦੀ ਮਹਾਰਾਣੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਰਸਤੇ 'ਚ ਸੀ। ਇਨਾਂ ਫੌਜੀਆਂ 'ਚੋਂ ਇਕ ਸੀ ਰਿਸਾਲੇਦਾਰ ਮੇਜਰ ਕੇਸਰ ਸਿੰਘ ਰਿਸਾਲੇਦਾਰ ਕੈਨੇਡਾ 'ਚ ਸ਼ਿਫਟ ਹੋਣ ਵਾਲੇ ਪਹਿਲੇ ਸਿੱਖ ਸਨ। ਉਦੋਂ ਤੋਂ ਕੈਨੇਡਾ ਦੀ ਧਰਤੀ 'ਤੇ ਆਪਣੇ ਪੈਰ ਪਸਾਰ ਰਹੇ ਸਿੱਖ ਭਾਈਚਾਰੇ ਦੇ ਲੋਕ ਅੱਜ ਕੈਨੇਡਾ ਦੀ ਫੈਡਰਲ ਸਿਸਟਮ ਦਾ ਅਹਿਮ ਹਿੱਸਾ ਬਣ ਗਏ ਹਨ।
ਸੁਖਬੀਰ ਬਾਦਲ ਨੇ ਹਰਿਆਣਾ 'ਚ ਭਾਜਪਾ ਤੋਂ ਇਸ ਤਰ੍ਹਾਂ ਲਿਆ ਬਦਲਾ
NEXT STORY