ਸਰਦੂਲਗੜ੍ਹ (ਸਿੰਗਲਾ)-ਦੇਸ਼ 'ਚ ਰਾਜਨੀਤਕ ਪਾਰਟੀਆਂ ਵੱਲੋਂ ਕਿਸੇ ਮੁੱਦੇ ਨੂੰ ਲੈ ਕੇ ਕਰਵਾਇਆ ਜਾ ਰਿਹਾ ਵਿਵਾਦ ਅਤੇ ਫੈਲਾਈਆਂ ਜਾ ਰਹੀਆਂ ਹਿੰਸਕ ਘਟਨਾਵਾਂ ਦੇਸ਼ ਲਈ ਸਿਰਫ ਘਾਤਕ ਹੀ ਨਹੀਂ ਸਾਬਤ ਹੋ ਰਹੀਆਂ, ਸਗੋਂ ਸਮਾਜ ਤੇ ਵਪਾਰੀ ਵਰਗ ਲਈ ਘਾਟੇ ਵਾਲੀਆਂ ਵੀ ਸਿੱਧ ਹੋ ਰਹੀਆਂ ਹਨ। ਦੇਸ਼ ਅੰਦਰ ਵਾਰ-ਵਾਰ ਹਿੰਸਕ ਘਟਨਾਵਾਂ ਹੋਣ ਕਾਰਨ ਹਰ ਸਾਲ ਹਜ਼ਾਰਾਂ ਲੋਕਾਂ ਦੀਆਂ ਬੇਸ਼ੁਮਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਜਦਕਿ ਅਰਬਾਂ ਰੁਪਏ ਦਾ ਮਾਲੀ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਹਿੰਸਕ ਘਟਨਾਵਾਂ ਲਈ ਦੋਸ਼ੀ ਆਮ ਨਾਗਰਿਕ ਨਹੀਂ, ਸਗੋਂ ਰਾਜਨੀਤਕ ਪਾਰਟੀਆਂ ਨੂੰ ਮੁੱਖ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ। ਰਾਜਨੀਤਕ ਪਾਰਟੀਆਂ ਸੱਤਾ 'ਤੇ ਕਾਬਜ਼ ਹੋਣ ਲਈ ਚੋਣਾਂ ਦੌਰਾਨ ਹਿੰਸਕ ਘਟਨਾਵਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਸਫਲ ਹੋ ਜਾਂਦੀਆਂ ਹਨ। ਇਸ ਮੱਦੇ 'ਤੇ 'ਜਗ ਬਾਣੀ' ਵੱਲੋਂ ਕੁਝ ਸਮਾਜ ਸੇਵਕਾਂ ਦੇ ਵਿਚਾਰ ਇਸ ਤਰ੍ਹਾਂ ਪੇਸ਼ ਕੀਤੇ ਗਏ।
ਅੱਤਿਆਚਾਰ ਨਿਵਾਰਨ ਐਕਟ ਵਿਚ ਇਕ ਵੱਡੀ ਤਬਦੀਲੀ ਕਰਨ 'ਤੇ ਸਵਰਨ ਜਾਤੀ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਕਾਨੂੰਨ ਸਬੰਧੀ ਅਸਲੀਅਤ ਇਹ ਹੈ ਕਿ ਸਵਰਨ ਜਾਤੀ ਦੇ ਲੋਕਾਂ ਤੋਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਜ਼ਲੀਲ ਹੋਣ ਤੋਂ ਬਚਾਉਣ ਲਈ ਅੱਤਿਆਚਾਰ ਨਿਵਾਰਨ ਐਕਟ ਸੰਵਿਧਾਨ ਵਿਚ ਲਿਆਂਦਾ ਗਿਆ ਪਰ ਅਨੁਸੂਚਿਤ ਜਾਤੀ ਦੇ ਬੁੱਧੀਜੀਵੀ ਅਤੇ ਸਮਝਦਾਰ ਲੋਕਾਂ ਵੱਲੋਂ ਸਵਰਨ ਜਾਤੀ ਦੇ ਆਪਣੇ ਵਿਰੋਧੀਆਂ ਨੂੰ ਫਸਾਉਣ ਲਈ ਵੱਖ-ਵੱਖ ਅਦਾਲਤਾਂ 'ਚ 12 ਹਜ਼ਾਰ ਤੋਂ ਵੱਧ ਕੇਸ ਦਾਇਰ ਕੀਤੇ ਗਏ। -ਸੀਸੂ ਬਾਂਸਲ ਭੀਖੀ।
ਲੋਕ ਸਭਾ ਦੀਆਂ ਚੋਣਾਂ 'ਚ ਕੇਂਦਰ ਦੀ ਸੱਤਾ 'ਤੇ ਕਾਬਜ਼ ਰਹਿਣ ਲਈ ਸਵਰਨ ਜਾਤੀ ਆਧਾਰ ਨੂੰ ਮੁੜ ਸੰਗਠਿਤ ਕਰ ਕੇ ਇਕ ਨਵਾਂ ਪੱਤਾ ਖੇਡਣ ਦੀ ਚਾਲ ਚੱਲ ਰਹੀ ਹੈ। ਭਾਜਪਾ ਵੱਲੋਂ ਸਮੇਂ-ਸਮੇਂ 'ਤੇ ਫਿਰਕੂ ਤੇ ਜਾਤੀਵਾਦ ਅਤੇ ਧਰਮ ਦੇ ਨਾਂ 'ਤੇ ਫਿਰਕੂ ਦੰਗੇ ਕਰਵਾ ਕੇ ਦੇਸ਼ ਦੀ ਜਨਤਾ ਨੂੰ ਆਪਣੇ ਨਾਲ ਜੋੜਨ ਦੀ ਸਾਜ਼ਿਸ਼ ਰਚੀ ਹੈ।
-ਕੁਲਦੀਪ ਸਿੰਘ ਸਰਦੂਲਗੜ੍ਹ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ।
ਰਾਤ ਦੇ ਹਨ੍ਹੇਰੇ 'ਚ ਰੱਬ ਆਸਰੇ ਹੁੰਦਾ ਹੈ ਸ਼ਹਿਰ ਕਪੂਰਥਲਾ
NEXT STORY