ਜਲੰਧਰ (ਗੁਲਸ਼ਨ)– ਜਲੰਧਰ ਪੱਛਮੀ ਵਿਧਾਨ ਸਭਾ ਵਿਚ ਹੋ ਰਹੀ ਜ਼ਿਮਨੀ ਚੋਣ ਤੋਂ ਇਕ ਦਿਨ ਪਹਿਲਾਂ ਉਸ ਸਮੇਂ ਸ਼ਹਿਰ ਦੀ ਸਿਆਸਤ ਉਸ ਸਮੇਂ ਕਾਫ਼ੀ ਗਰਮਾ ਗਈ, ਜਦੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਕੇ. ਡੀ. ਭੰਡਾਰੀ ਅਤੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵਿਚਕਾਰ ਖ਼ੁਫ਼ੀਆ ਮੁਲਾਕਾਤ ਹੋਣ ਦੀ ਚਰਚਾ ਛਿੜ ਗਈ, ਜਿਸ ਨਾਲ ਸਿਆਸੀ ਪਾਰਾ ਚੜ੍ਹ ਗਿਆ।
ਸੂਤਰਾਂ ਦੇ ਮੁਤਾਬਕ ਭਾਜਪਾ ਦੇ ਕੁਝ ਆਗੂਆਂ ਨੇ ਇਸ ਮੁਲਾਕਾਤ ਨੂੰ ਲੈ ਕੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ ਅਤੇ ਇਸਦੀ ਸ਼ਿਕਾਇਤ ਭਾਜਪਾ ਹਾਈਕਮਾਨ ਨੂੰ ਵੀ ਕੀਤੀ ਹੈ। ਚੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਾਰਟੀ ਇਸ ਮਾਮਲੇ ਵਿਚ ਕੀ ਰੁਖ਼ ਅਪਣਾਉਂਦੀ ਹੈ। ਵਰਣਨਯੋਗ ਹੈ ਕਿ ਬੀਤੇ ਐਤਵਾਰ ਆਦਮਪੁਰ ਦੇ ਇਕ ਰੈਸਟੋਰੈਂਟ ਵਿਚ ਭੰਡਾਰੀ ਅਤੇ ਰਮਨ ਅਰੋੜਾ ਵਿਚਕਾਰ ਮੁਲਾਕਾਤ ਹੋਈ। ਇਸ ਮੁਲਾਕਾਤ ਨਾਲ ਭਾਜਪਾ ਦੇ ਇਕ ਖੇਮੇ ਅਤੇ ਖਾਸ ਕਰ ਕੇ ਭੰਡਾਰੀ ਦੇ ਵਿਰੋਧੀਆਂ ਵਿਚ ਹਲਚਲ ਮਚ ਗਈ। ਇਸ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ, ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ ਪਰ ਇੰਨਾ ਪਤਾ ਲੱਗਾ ਹੈ ਕਿ ਇਸ ਮੀਟਿੰਗ ਨੂੰ ਕਰਵਾਉਣ ਵਿਚ ਰਮਨ ਅਰੋੜਾ ਦੇ ਪੀ. ਏ. ਨੇ ਅਹਿਮ ਭੂਮਿਕਾ ਨਿਭਾਈ, ਜੋ ਕਿ ਪਹਿਲਾਂ ਭੰਡਾਰੀ ਦੇ ਪੀ. ਏ. ਹੁੰਦੇ ਸਨ।
ਇਹ ਵੀ ਪੜ੍ਹੋ- ਪੰਜਾਬ ’ਚ ਭਾਜਪਾ ਨੇਤਾ ਅਮਰਜੀਤ ਟਿੱਕਾ ਤੋਂ ਸ਼ੁਰੂ ਹੋਇਆ ਸੀ ਧਮਕੀਆਂ ਦਾ ਸਿਲਸਿਲਾ, ਫਰਾਂਸ ਤੋਂ ਮਿਲੀ ਸੀ ਚਿਤਾਵਨੀ
ਇਸ ਸਬੰਧ ਵਿਚ ਸੰਪਰਕ ਕਰਨ ’ਤੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਕੇ. ਡੀ. ਭੰਡਾਰੀ ਨੇ ਮੰਨਿਆ ਕਿ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦੀ ਰਮਨ ਅਰੋੜਾ ਨਾਲ ਮੁਲਾਕਾਤ ਪਾਰਟੀ (ਭਾਜਪਾ) ਦੇ ਹਿੱਤ ਵਿਚ ਸੀ, ਜਿਸ ਨੂੰ ਮੈਂ ਜਨਤਕ ਨਹੀਂ ਕਰ ਸਕਦਾ। ਭਾਜਪਾ ਹਾਈਕਮਾਨ ਵੱਲੋਂ ਨੋਟਿਸ ਜਾਰੀ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਹ ਭਾਜਪਾ ਦੇ ਵਫ਼ਾਦਾਰੀ ਸਿਪਾਹੀ ਹਨ ਅਤੇ ਪੰਜਾਬ ਭਾਜਪਾ ਦੀ ਟੀਮ ਵਿਚ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਅ ਰਹੇ ਹਨ। ਭੰਡਾਰੀ ਨੇ ਕਿਹਾ ਕਿ ਇਸ ਮੀਟਿੰਗ ਬਾਰੇ ਉਨ੍ਹਾਂ ਉਸੇ ਦਿਨ ਭਾਜਪਾ ਹਾਈਕਮਾਨ, ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਅਤੇ ਸੰਗਠਨ ਮੰਤਰੀ ਨੂੰ ਦੱਸ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਸ ਦਾ ਕਾਰਨ ਵੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਉਹ ਜਲੰਧਰ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਦੇ ਹੱਕ ਵਿਚ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਹੇ ਹਨ। ਚੋਣ ਤੋਂ ਇਕ ਦਿਨ ਪਹਿਲਾਂ ਵੀ ਉਨ੍ਹਾਂ ਭਾਰਗੋ ਕੈਂਪ ਵਿਚੋਂ ਕਈ ਲੋਕਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੰਜਾਬ ’ਚ ਭਾਜਪਾ ਨੇਤਾ ਅਮਰਜੀਤ ਟਿੱਕਾ ਤੋਂ ਸ਼ੁਰੂ ਹੋਇਆ ਸੀ ਧਮਕੀਆਂ ਦਾ ਸਿਲਸਿਲਾ, ਫਰਾਂਸ ਤੋਂ ਮਿਲੀ ਸੀ ਚਿਤਾਵਨੀ
NEXT STORY