ਲੁਧਿਆਣਾ (ਨਰਿੰਦਰ ਮਹਿੰਦਰੂ) : ਆਮਤੌਰ 'ਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਉਸ ਦੇ ਪੁੱਤਰ ਵੱਲੋਂ ਹੀ ਕੀਤਾ ਜਾਂਦਾ ਹੈ ਤੇ ਪੁੱਤਰ ਨਾ ਹੋਣ 'ਤੇ ਪਰਿਵਾਰ ਦੇ ਕਿਸੇ ਹੋਰ ਪੁਰਸ਼ ਵੱਲੋਂ ਇਹ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਇਸ ਰਸਮ ਨੂੰ ਨਿਭਾਉਣ ਤੋਂ ਵਰਜਿਆ ਜਾਂਦਾ ਹੈ ਪਰ ਉੱਥੇ ਇਕ ਅਜਿਹੀ ਔਰਤ ਵੀ ਹੈ ਜੋ ਲਾਵਾਰਿਸ ਲਾਸ਼ਾਂ ਦਾ ਵਾਰਿਸ ਬਣ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਆਟਾ ਦਾਲ ਸਕੀਮ ਬਾਰੇ ਅਹਿਮ ਖ਼ਬਰ : ਵੱਡੀ ਗਿਣਤੀ 'ਚ ਕੱਟੇ ਜਾ ਸਕਦੇ ਹਨ ਨੀਲੇ ਕਾਰਡ! ਜਾਣੋ ਕੀ ਨੇ ਸ਼ਰਤਾਂ
ਲੁਧਿਆਣਾ ਵਿਚ ਜਿੰਮ ਚਲਾਉਣ ਵਾਲੀ ਪੂਨਮ ਪਠਾਨੀਆ ਮਨੁੱਖਤਾ ਦੀ ਨਿਵੇਕਲੇ ਢੰਗ ਨਾਲ ਸੇਵਾ ਕਰ ਰਹੀ ਹੈ। 30 ਸਾਲਾ ਪੂਨਮ ਵੱਲੋਂ ਪਿਛਲੇ 5 ਸਾਲਾਂ ਤੋਂ ਲਗਾਤਾਰ ਲਾਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਕੀਤੇ ਜਾ ਰਹੇ ਹਨ। ਉਹ ਹੁਣ ਤਕ 100 ਤੋਂ ਵੱਧ ਲਾਸ਼ਾਂ ਦਾ ਸਸਕਾਰ ਕਰ ਚੁੱਕੀ ਹੈ। ਇਸ ਉਪਰਾਲੇ ਬਾਰੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੂਨਮ ਪਠਾਨੀਆ ਨੇ ਆਪਣੇ ਤਜ਼ੁਰਬੇ ਸਾਂਝੇ ਕੀਤੇ।
ਇਹ ਖ਼ਬਰ ਵੀ ਪੜ੍ਹੋ - ਪੁਲਸ ਤੋਂ ਡਰ ਕੇ ਭੱਜਦਾ 15 ਸਾਲਾ ਬੱਚਾ ਦਰਿਆ 'ਚ ਡੁੱਬਿਆ ; ਪਰਿਵਾਰ ਨੇ ਪੁਲ਼ 'ਤੇ ਲਾਸ਼ ਰੱਖ ਲਾਇਆ ਧਰਨਾ (ਵੀਡੀਓ)
ਇਸ ਸਫ਼ਰ ਦੀ ਸ਼ੁਰੂਆਤ ਬਾਰੇ ਗੱਲ ਕਰਦਿਆਂ ਪੂਨਮ ਨੇ ਦੱਸਿਆ ਕਿ ਉਸ ਦੇ ਇਕ ਵਿਦਿਆਰਥੀ ਦੀ ਮਾਤਾ ਬਹੁਤ ਬਿਮਾਰ ਸੀ ਅਤੇ ਉਹ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਪਰਿਵਾਰ ਦੇ ਨਾਲ ਪੀ. ਜੀ. ਆਈ. ਚੰਡੀਗੜ੍ਹ ਤਕ ਵੀ ਨਾਲ ਗਈ ਪਰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਦ ਉਨ੍ਹਾਂ ਦੀਆਂ ਅੰਤਿਮ ਰਸਮਾਂ ਦੀ ਵਾਰੀ ਆਈ ਤਾਂ ਪਰਿਵਾਰ ਵੱਲੋਂ ਇਨਫੈਕਸ਼ਨ ਫੈਲਣ ਦੇ ਡਰ ਤੋਂ ਨਵਾਉਣ ਲਈ ਅੱਗੇ ਨਹੀਂ ਆਇਆ। ਇਹ ਸਭ ਵੇਖ ਉਨ੍ਹਾਂ ਤੋਂ ਰਹਿ ਨਹੀਂ ਹੋਇਆ ਤਾਂ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾਇਆ। ਇਕ ਹੋਰ ਵਿਦਿਆਰਥੀ ਦੀ ਮਾਤਾ ਦੀ ਮੌਤ ਤੋਂ ਬਾਅਦ ਪੂਨਮ ਨੇ ਮ੍ਰਿਤਕਾ ਦੇ ਪਰਿਵਾਰ ਨਾਲ ਮਿਲ ਕੇ ਹਰਿਦੁਆਰ ਵਿਚ ਅੰਤਿਮ ਸੰਸਕਾਰ ਕੀਤਾ ਸੀ। ਇਸ ਤੋਂ ਬਾਅਦ ਉਹ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਲੱਗ ਪਈ। ਉਸ ਨੇ ਹਸਪਤਾਲਾਂ ਵਿਚ ਜਾ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਕਿਸੇ ਦਾ ਸੰਸਕਾਰ ਕਰਨ ਲਈ ਕੋਈ ਨਹੀਂ ਆਉਂਦਾ ਤਾਂ ਉਹ ਉਸ ਨੂੰ ਫੋਨ ਕਰ ਦੇਣ। ਹੁਣ ਪੁਲਸ ਵੱਲੋਂ ਵੀ ਉਸ ਨੂੰ ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੌਜ਼ਰੀ ਦੇ ਸਸਤੇ ਚੀਨੀ ਕੱਪੜੇ ਨੇ ਫਿਕਰਾਂ 'ਚ ਪਾਏ ਵਪਾਰੀ, ਘੱਟ ਰਹੀ ਭਾਰਤੀ ਕੱਪੜੇ ਦੀ ਮੰਗ
NEXT STORY