ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਥਾਣਾ ਬਰੀਵਾਲਾ ਪੁਲਸ ਨੇ ਚਾਰ ਕਿਲੋ ਚੂਰਾ ਪੋਸਤ ਸਮੇਤ ਦੋ ਲੋਕਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਰੀਵਾਲਾ ਮੁਖੀ ਦਰਬਾਰ ਸਿੰਘ ਗਸ਼ਤ ਦੌਰਾਨ ਹਰੀਕੇ ਕਲਾਂ ਕੋਲ ਇਕ ਵਿਅਕਤੀ ਨੂੰ ਕਾਬੂ ਕੀਤਾ ਸ। ਜਿਸ ਤੋਂ ਸਵਾ ਦੋ ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਜਿਸਦੀ ਪਹਿਚਾਣ ਸਾਧੂ ਸਿੰਘ ਵਾਸੀ ਆਸਾ ਬੁੱਟਰ ਵਜੋਂ ਹੋਈ ਹੈ।
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਮੰਡੀ ਬਰੀਵਾਲਾ ਵਿਚ ਧਰਮਜੀਤ ਸਿੰਘ ਉਰਫ਼ ਸੋਨੂੰ ਵਾਸੀ ਚਕ ਗਾਂਧਾ ਸ਼ਿੰਘ ਵਾਲਾ ਨੂੰ ਡੇਢ ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੋਹਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ 'ਤੇ ਮਿਹਰਬਾਨ ਕੈਪਟਨ, ਦਿਲ ਖੋਲ ਕੇ ਦਿੱਤੀਆਂ ਗ੍ਰਾਂਟਾਂ
NEXT STORY